Difference between revisions 447687 and 447692 on pawiki

[[File:Tumor Mesothelioma2 legend.jpg|thumb|right| ਘਾਤਕ ਕਰਕਟਰੋਗ ਵਿਖਾਉਂਦੀ ਇੱਕ ਸੀ.ਟੀ. ਸਕੈਨ<br />→&nbsp;[[ਰਸੌਲੀ]]&nbsp;←, ✱&nbsp;ਕੇਂਦਰੀ ਪਲੂਰਸੀ-ਸੰਬੰਧੀ ਛਿੜਕਾਅ]]

{{ਮਿਟਾਓ}}
'''ਰਾਜਫੋੜਾ''' ਜਾਂ '''ਕੈਂਸਰ''' {{IPAc-en|audio=en-us-cancer.ogg|ˈ|k|æ|n|s|ər}}, ਜਿਸ ਨੂੰ ਚਿਕਿਤਸਕੀ ਤੌਰ ਉੱਤੇ ਮੈਲਿਗਨੈਂਟ ਨਿਓਪਲਾਜ਼ਮ (malignant neoplasm ਭਾਵ ਹਾਨੀਕਾਰਕ ਜਾਂ ਘਾਤਕ ਰਸੌਲੀ) ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗੈਰ-ਨਿਯਮਤ ਵਿਕਾਸ ਹੁੰਦਾ ਹੈ। ਕਰਕਟਰੋਗ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ ਘਾਤਕ ਰਸੌਲੀਆਂ ਬਣ ਜਾਂਦੀਆਂ ਹਨ ਅਤੇ ਸਰੀਰ ਦੇ ਨੇੜਲੇ ਹਿੱਸਿਆਂ ਨਾਲ ਦਖਲ ਦੇਣ ਲੱਗ ਪੈਂਦੀਆਂ ਹਨ। ਫੇਰ ਇਹ ਕੈਨਸਰ ਲਹੂ-ਧਾਰਾ ਜਾਂ ਲਿੰਫ-ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਦੁਰੇਡੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਸਾਰੀਆਂ ਰਸੌਲੀਆਂ ਰਾਜਫੋੜੇ ਦਾ ਰੂਪ ਨਹੀਂ ਇਖਤਿਆਰਦੀਆਂ। ਘੱਟ ਹਾਨੀਕਾਰਕ (benign ''ਬਿਨਾਈਨ'') ਰਸੌਲੀਆਂ ਬੇਕਾਬੂ ਤਰੀਕੇ ਨਾਲ ਨਹੀਂ ਵਧਦੀਆਂ ਅਤੇ ਨਾਂ ਹੀ ਨੇੜਲੇ ਟਿਸ਼ੂਆਂ ਨੂੰ ਹਾਨੀ ਪੁਚਾਉਂਦੀਆ ਹਨ। ਘੱਟੋ-ਘੱਟ 100 ਪ੍ਰਕਾਰ ਦੇ ਕਰਕਟਰੋਗ ਹਨ ਜਿਹਨਾਂ ਤੋਂ ਮਨੁੱਖ ਪੀੜਤ ਹੁੰਦੇ ਹਨ।<ref>{{cite web |url=https://www.cancer.gov/about-cancer/understanding/what-is-cancer#types-of-cancer |title="What is Cancer?". National Cancer Institute. Retrieved 28 March 2018. |format= |work= |accessdate=28 ਮਾਰਚ 2018}}</ref>

==ਹਵਾਲੇ==
{{ਹਵਾਲੇ}}
{{ਅਧਾਰ}}