Difference between revisions 91650 and 96316 on pawiki{{ਮਿਟਾਓ| ਇਹ ਸਫਾ ਗੈਰ-ਵਿਕੀ ਅੰਦਾਜ਼ ਵਿੱਚ ਲਿਖਿਆ ਹੋਇਆ ਹੈ ਅਤੇ ਇਸ ਸਫੇ ਦਾ ਮਕਸਦ ਸਿਰਫ ਸਵੈ-ਉਨੱਤੀ ਹੈ।}} [[ਤਸਵੀਰ:Kerala Govt EDUSAT sudio Thiiruvanthapuram.JPG|thumb|left|ਐਜੂਸੈਟ ਸਟੂਡਿਓ]] [[ਤਸਵੀਰ:Typical_class_room_end_EDUSAT.JPG|495px|thumb|right|ਅਧਿਆਪਣ ਤੇ ਕਲਾਸ ਰੂਮ ਛੋਰ ਦਾ ਦ੍ਰਿਸ਼]] ਪੰਜਾਬ ਰਾਜ ਸਰਕਾਰ ਵਲੋਂ ੨ ਜਨਵਰੀ ,੨੦੦੮ ਨੂੰ ਸਕੂਲ ਸਿੱਖਿਆ ਖੇਤਰ ਵਿੱਚ ਇੱਕ ਹੋਰ ਸੁਨਹਿਰੀ ਚੈਪਟਰ ਜੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਸਕੂਲ ਸਿਖਆ ਬੋਰਡ ਦੇ ਮੁੱਖ ਦਫਤਰ ਤੋ' 12 ਕਰੋੜ ਰੁਪਏ ਵਾਲੇ ਐਜੂਕੇਸ਼ਨ ਸੈਟੈਲਾਈਟ ਨੈਟਵਰਕ ਨੂੰ ਸ਼ੁਰੂ ਕੀਤਾ। ਐਜੂਕੇਸ਼ਨ ਸੈਟੇਲਾਈਟ ਸਹੂਲਤ ਨੂੰ ਸ਼ੁਰੂ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਵਿੱਚ ਸੈਟੈਲਾਈਟ ਇੰਟਰਐਕਟਿਵ ਟਰਮੀਨਲਜ਼ ਰਾਂਹੀ ਸਿਖਿਆ ਸ਼ੁਰੂ ਕਰਨ ਵਿੱਚ ਪਹਿਲਾ ਰਾਜ ਬਣਿਆ ਹੈ। ਰਾਜ ਵਿੱਚ 300 ਵਿਦਿਅਕ ਅਦਾਰੇ ਜਿਹੜੇ ਕਿ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਸਿਹਤ, ਵਿਦਿਅਕ ਅਦਾਰਿਆਂ ਵਲੋਂ ਚਲਾਏ ਜਾਣਗੇ, ਆਨ-ਲਾਈਨ ਹੋਣਗੇ ਅਤੇ ਇਹ ਆਡੀਓ-ਵੀਡੀਓਂ ਰਾਹੀਂ ਸਿੱਖਿਆ ਪ੍ਰਦਾਨ ਕਰਨਗੇ।ਇਸ ਦਾ ਟੀਚੀੰਗ ਕੇਂਦਰ ਮੁਹਾਲੀ ਵਿਖੇ ਬਣਾਇਆ ਗਿਆ ਹੈ। ਨਵੇਂ ਸ਼ੁਰੂ ਕੀਤੇ ਐਜੂ ਸੈਟ ਹੱਬ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਜਿੱਥੇ ਇਹ ਨਿਵੇਕਲਾ ਅਲਟਰਾ ਮਾਡਰਨ ਪ੍ਰਾਜੈਕਟ ਅਗਾਂਹਵਧੂ ਸਿੱਖਿਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਉਥੇ ਇਸ ਨਾਲ ਵਿਦਿਆਰਥੀ ਉਤਮ ਅਧਿਆਪਕਾਂ ਨਾਲ ਸੰਪਰਕ ਕਰ ਸਕਣਗੇ ਅਤੇ ਆਪਣੀਆਂ ਵਿਦਿਅਕ ਲੋੜਾਂ ਪੂਰੀਆਂ ਕਰ ਸਕਣ ਦੇ ਯੋਗ ਹੋ ਜਾਣਗੇ। ਇਸ ਨਾਲ ਰਾਜ ਸਰਕਾਰ ਵਲੋਂ ਮਿਆਰੀ ਵਿਦਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਪੂਰੀ ਹੋਵੇਗੀ। ਰਾਜ ਵਿੱਚ ਵਿਦਿਅਕ ਕ੍ਰਾਂਤੀ ਲਿਆਉਣ ਤੇ ਜ਼ੋਰ ਦਿੰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਰਾਜ ਵਿੱਚ ਪੁਰਾਣਾ ਵਿਦਿਅਕ ਢਾਂਚਾ ਨੌਜਵਾਨਾ ਨੂੰ ਚੰਗੀਆਂ ਨੌਕਰੀਆਂ ਲੈਣ ਲਈ ਲੋੜੀਂਦੀ ਵਿਦਿਆ ਨਹੀਂ ਦੇ ਸਕਦਾ ਕਿਉਂਕਿ ਕਿੱਤਾਮੁਖੀ ਸਿੱਖਿਆ ਹੀ ਸਮੇਂ ਦੀ ਲੋੜ ਹੈ। ਉਹਨਾ ਕਿਹਾ ਕਿ ਰਾਜ ਸਰਕਾਰ ਨੇ ਇੱਕ ਬਹੁਤ ਹੀ ਉਘਾ ਪ੍ਰੋਗਰਾਮ ਉਲੀਕਿਆ ਹੈ ਜਿਸ ਰਾਹੀਂ ਰਾਜ ਵਿੱਚ ਸਕਿੱਲ ਵਿਕਾਸ ਕੇਂਦਰ ਖੋਲ੍ਹੇ ਜਾਣਗੇ ਜੋ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿਖਲਾਈ ਪ੍ਰਦਾਨ ਕਰਨਗੇ ਜਿਸ ਨਾਲ ਉਹਨਾਂ ਦੇ ਰੁਜ਼ਗਾਰ ਦੇ ਮੌਕੇ ਹੋਰ ਵੀ ਵਧ ਜਾਣਗੇ। [[ਤਸਵੀਰ:EDUSAT_session.JPG|px੪੦੦|thumb|right|ਸੈਟੇਲਾਈਟ ਇੰਟਰਐਕਟਿਵ ਟਰਮੀਨਲ]] *ਮੁੱਖ ਮੰਤਰੀ ਨੇ ਮੋਹਾਲੀ ਵਿਖੇ ਟੀਚਿੰਗ ਸਟੂਡੀਓ ਅਤੇ ਸੈਟੇਲਾਈਟ ਇੰਟਰਐਕਟਿਵ ਟਰਮਿਨਲ ਦਾ ਉਦਘਾਟਨ ਕਰਦੇ ਹੋਏ ਦਸਿਆ ਕਿ ਪੰਜਾਬ ਸਰਕਾਰ ਇਸ ਲਈ ਕੇਂਦਰ ਸਰਕਾਰ ਅਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਈਸਰੋ) ਨਾਲ ਸਮਝੌਤਾ ਕਰੇਗੀ। ਇਸ ਵਿੱਤੀ ਵਰ੍ਹੇ ਦੌਰਾਨ 100 ਸੈਟੇਲਾਈਟ ਇੰਟਰਐਕਟਿਵ ਟਰਮੀਨਲਜ਼ ਨੂੰ ਸ਼ੁਰੂ ਕਰ ਕੇ ਕੁਲ 300 ਸੈਟੇਲਾਈਟ ਪਹਿਲੇ ਗੇੜ ’ਚ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਦਾ ਉਦੇਸ਼ ਸਾਇੰਸ ਵਿਸ਼ੇ ਨਾਲ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਜੋੜਿਆ ਜਾਵੇਗਾ। ਪੰਜਾਬ ਸਰਕਾਰ ਇਸ ਵਿੱਤੀ ਸਾਲ ਦੇ ਅੰਤ ਤੋਂ ਸਾਇੰਸ ਪੜਾਉਣ ਵਾਲੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੈਟੇਲਾਈਟ ਇੰਟਰੈਕਟਿਵ ਟਰਮੀਨਲਜ਼ (ਐਸ.ਆਈ.ਟੀਜ਼) ਸ਼ੁਰੂ ਕਰੇਗੀ।ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਜ ੧੧ .੦੧.੨੦੦੮ ਨੂੰ ਇੱਥੇ ਪੰਜਾਬ ਐਜੂਸੈਟ ਸੋਸਾਇਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਹੋਈ ਮੀਟਿੰਗ ਵਿੱਚ ਇਸ ਸਬੰਧੀ ਫ਼ੈਸਲੇ ਦੀ ਪ੍ਰੋੜਤਾ ਕੀਤੀ ਗਈ। ਰਾਜ ਸਰਕਾਰ ਨੇ ਐਸ.ਆਈ.ਟੀਜ਼ ਦੀ ਸਥਾਪਤੀ ਲਈ 5.5 ਕਰੋੜ ਰੁਪਏ ਪ੍ਰਵਾਨ ਕੀਤੇ ਹਨ ਜਿਸ ਨਾਲ 31 ਮਾਰਚ, 2008 ਤੱਕ ਸਾਇੰਸ ਪੜਾਉਣ ਵਾਲੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਹੇਠ ਲਿਆਂਦਾ ਜਾਵੇਗਾ। ਵਿਦਿਆ ਮੰਤਰੀ ਉਪਿੰਦਰਜਿਤ ਕੌਰ ਦੁਆਰਾ ਇਹ ਟਿਚਾ ਹੁਣ ੩੧ ਮਾਰਚ ,੨੦੦੯ ਕਰ ਦਿੱਤਾ ਗਿਆ ਹੈ ਤੇ ਬਜਟ ੫।੫ ਦਿ ਬਜਾਏ ੧੦ ਕਰੋੜ ਰੁਪਏ ।ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸ. ਬਾਦਲ ਨੇ ਕਿਹਾ ਕਿ ਐਜੂਸੈਟ ਸਕੂਲੀ ਸਿੱਖਿਆ, ਮੈਡੀਕਲ ਸਿੱਖਿਆ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ ਅਤੇ ਉਚ ਸਿੱਖਿਆ ਨਾਲ ਸਬੰਧਤ ਸਿੱਖਿਆ ਸੰਸਥਾਵਾਂ ਵਿੱਚ ਪ੍ਰਾਜੈਕਟ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਇਹ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਲਈ ਮੁਕਾਬਲੇ ਵਾਲੇ ਪ੍ਰਵੇਸ਼ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੋਚਿੰਗ ਅਤੇ ਸਿਖਲਾਈ ਵੀ ਦੇਵੇਗੀ।ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ 12 ਕਰੋੜ ਰੁਪਏ ਖ਼ਰਚ ਕਰੇਗੀ। ਇਸ ਪ੍ਰਾਜੈਕਟ ਲਈ ਇੱਕ ਕਮੇਟੀ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰੇਗੀ ਜਦ ਕਿ ਸਕੂਲ ਐਜੂਕੇਸ਼ਨ ਦੇ ਸਕੱਤਰ ਕਰਨਬੀਰ ਸਿੰਘ ਸਿੱਧੂ ਇਸ ਦੇ ਮੈਂਬਰ ਸਕੱਤਰ ਹੋਣਗੇ।ਪੰਜਾਬ ਐਜੂਸੈੱਟ ਸੋਸਾਇਟੀ ਦੇ ਬੋਰਡ ਆਫ ਗਵਰਨਰਜ਼ ਵਿੱਚ ਪੰਜਾਬ ਦੇ ਮੰਤਰੀ ਸ਼੍ਰੀ ਤੀਕਸ਼ਣ ਸੂਦ, ਮੁੱਖ ਸਕੱਤਰ ਸ਼੍ਰੀ ਰਮੇਸ਼ ਇੰਦਰ ਸਿੰਘ, ਸਕੱਤਰ ਸਕੂਲ ਸਿੱਖਿਆ ਸ਼੍ਰੀ ਕਰਨਬੀਰ ਸਿੰਘ ਸਿੱਧੂ, ਡੀ.ਜੀ. ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ਼੍ਰੀ ਤੇਜਵੀਰ ਸਿੰਘ ਸ਼ਾਮਲ ਹਨ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਵਲੋਂ ਰਾਜ ਵਿੱਚ ਐਜੂ ਸੈਟ ਪ੍ਰੋਗਰਾਮ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਭਾਰਤੀ ਸਪੇਸ ਖੋਜ ਸੰਸਥਾ ਦੇ ਸਹਿਯੋਗ ਨਾਲ ਇਸ ਦਾ ਭਵਿੱਖ ਵਿੱਚ ਵਿਸਤਾਰ ਵੀਕੀਤਾ ਜਾਵੇਗਾ। ਸ਼੍ਰੀ ਬਾਦਲ ਨੇ ਕਿਹਾ ਕਿ 14000 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਜਿਨ੍ਹਾਂ ਵਿੱਚੋਂ 1000 ਅਧਿਆਪਕ ਅੰਗਰੇਜ਼ੀ ਵਿਸ਼ੇ ਦੇ ਹੋਣਗੇ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੌਂਸਲ ਵਲੋਂ ਵੀ ਪੰਜਾਬ ਸਰਕਾਰ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਅਧਿਆਪਕਾਂ ਨੂੰ ਮਾਹਿਰ ਕਰਨ ਲਈ ਇੱਕ ਸਾਂਝਾ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦੀ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ====ਹਰਿਆਣਾ ਰਾਜ ਵਿੱਚ ਐਜੂਸੈੱਟ==== ਹਰਿਆਣਾ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਮੌਜੂਦਾ ਵਿਦਿਅਕ ਸੈਸ਼ਨ ਦੇ ਦੌਰਾਨ ਐਜੂਸੈੱਟ ਨੈੱਟਵਰਕ ਨਾਲ ਜੋੜਿਆ ਜਾਵੇਗਾ। ਸਿੱਖਿਆ ਮੰਤਰੀ ਸ੍ਰੀ ਫੂਲ ਚੰਦ ਮੁਲਾਨਾ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਜੂਸੈੱਟ ਨੈਟਵਰਕ ਦੇ ਉਪਕਰਣ ਸਥਾਪਿਤ ਕਰਨ ‘ਤੇ 3 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਵਿੱਚੋਂ ਹਰੇਕ ਕਾਲਜ ਨੂੰ ਸਰਕਾਰ ਦੁਆਰਾ ਇੱਕ ਲੱਖ ਰੁਪਏ ਦੀ ਗਰਾਂਟ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਕਾਲਜਾਂ ਨੂੰ ਇਸ ਨੈੱਟਵਰਕ ਨਾਲ ਪਹਿਲਾਂ ਹੀ ਜੋੜਿਆ ਜਾ ਚੁੱਕਿਆ ਹੈ ਅਤੇ ਪੰਚਕੂਲਾ ਵਿੱਚ ਉਚੇਰੀ ਸਿੱਖਿਆ ਦੇ ਲਈ ਵੱਖਰੇ ਤੌਰ ਤੇ ਇੱਕ ਸਟੂਡੀਓ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਐਜੂਸੈੱਟ ਨੈੱਟਵਰਕ ਦੇ ਜੁੜਨ ਨਾਲ ਵਿਦਿਆਰਥੀਆਂ ਨੂੰ ਬੀਏ, ਬੀਐਸਸੀ ਅਤੇ ਬੀਕਾਮ ਦੇ ਸਬੰਧਤ ਲੈਕਚਰ ਦਿੱਤੇ ਜਾਣਗੇ। ਸ੍ਰੀ ਮੁਲਾਨਾ ਨੇ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਦਾ ਰੁਝਾਨ ਸਾਇੰਸ ਵਿਸ਼ੇ ਵੱਲ ਵਧਿਆ ਹੈ। ====ਅਜ਼ੀਮ ਪ੍ਰੇਮ ਜੀ ਫ਼ਾਂਊਡੇਸ਼ਨ==== ਇਹ ਫ਼ਾਂਊਡੇਸ਼ਨ ਸਾਫ਼ਟਵੇਅਰ ਕੰਪਨੀ ਵਿਪਰੌ ਲਿਮਿਟਡ ਦੇ ਚੇਅਰਮੈਨ ਦੇ ਨਾਂ ਤੇ ਚਲਾਈ ਗਈ ਹੈ ਅਤੇ ਇਸ ਤਰਾਂ ਦੇ ਦੁਰੇਡਿਓਂ ਕਰਾਈ ਜਾਂਦੀ ਪੜ੍ਹਾਈ ਦੇ ਪ੍ਰੋਗਰਾਮਾਂ ਲਈ ਕੰਟੈਂਟ ਮੈਟੀਅਰਲ ( ਸਬਕ ਮਸੌਦਿਆਂ ਦੀ ਸਮੱਗਰੀ)ਦੀਆਂ ਸੀ ਡੀਆਂ ਤਿਆਰ ਕਰਵਾਉਣ ਵਿੱਚ ਮਹੱਤਵਪੂ੍ਰਨ ਯੋਗਦਾਨ ਪਾ ਰਹੀ ਹੈ।ਇਸ ਸੰਸਦਾ ਦਿਆਂ ਕੜੀਆਂ ਹੇਠ ਦਿਤੀਆਂ ਹਨ:- *http://www.azimpremjifoundation.org/html/E_Learn_Mat_table1.htm ==== ਸਥਾਨਕ ਮੀਡੀਆ ਪਾਠ ਸਮੱਗਰੀ ਵਿਕਾਸ ਕਰਨ ਬਾਰੇ ਇਕ ਤਜਰਬੇ ਦਾ ਨਿਚੋੜ==== ਵਿਪਰੋ ਦੇ ਚੇਅਰਮੈਨ ਅਜ਼ੀਮ ਪਰੇਮ ਜੀ ਫਾਂਊਡੇਸ਼ਨ ਦੁਆਰਾ ਕੰਪਿਊਟਰ ਦੀ ਸਹਾਇਤਾ ਨਾਲ ਸਕੂਲੀ ਸਿਖਿਆ ਲਈ ਵਿਗਿਆਨ,ਹਿਸਾਬ,ਭਾਸ਼ਾਂ ਆਦਿ ਵਿਸ਼ਿਆਂ ਤੇ ਕੁੱਝ ਪਾਠ ਸਮੱਗਰੀ ਸੀਡੀਆਂ ਦੇ ਰੂਪ ਵਿਚ ਤਿਆਰ ਕਰਵਾਕੇ ਵੰਡੀ ਜਾ ਰਹੀ ਹੈ।ਜ਼ਿਆਦਾ ਕਰਕੇ ਇਹ ਤਜਰਬੇ ਕੰਨੜ,ਤਾਮਿਲ ਤੇ ਉੜੀਆ ਭਾਸ਼ੀ ਰਾਜਾਂ ਵਿਚ ਕੀਤੇ ਗਏ ਹਨ।ਪੰਜਾਬੀ ਵਿਚ ਵੀ ਕੁਝ ਅਨੁਵਾਦਿਤ ਸੀਡੀਆਂ ਉਪਲੱਬਧ ਕਰਵਾਈਆਂ ਗਈਆਂ ਹਨ।ਉਨ੍ਹਾ ਬਾਰੇ ਵਧੇਰੇ ਜਾਣਕਾਰੀ ਬਾਹਰੀ ਕੜੀਆਂ ਵਿਚ ਹੈ।ਇੱਥੇ ਉਨ੍ਹਾਂ ਦੇ ਇਕ ਤਜਰਬੇ ਸਥਾਨਕ ਮੀਡੀਆ ਪਾਠ ਸਮੱਗਰੀ ਵਿਕਾਸ ਬਾਰੇ ਨਿਚੋੜ ਦਿੱਤਾ ਜਾਂਦਾ ਹੈ। ''''ਸਿੱਟੇ'''' *'''ਸਾਰੰਸ਼''' ਸਥਾਨਕ ਪਾਠ ਸਮੱਗਰੀ ਵਿਕਾਸ ਪ੍ਰੋਗਰਾਮ ਇਕ ਬਹੁਤ ਹੀ ਅਗਾਂਹ ਵਧੂ ਟੀਚਿਆਂ ਤੇ ਅਧਾਰਿਤ ਪ੍ਰੋਗਰਾਮ ਹੈ। ਸਕੂਲਾਂ ਦੇ ਜੋ ਬਚਿਆਂ ਨੇ ਇਸ ਵਿੱਚ ਹਿੱਸਾ ਲਿਆ ਉਨ੍ਹਾਂ ਨੇ ਇਸ ਕਾਰਜ ਪ੍ਰਣਾਲੀ ਦਾ ਭਰਪੂਰ ਅਨੰਦ ਮਾਣਿਆ ਅਤੇ ਇਸ ਕਾਰਨ ਨਵੀਆਂ ਮੁਹਾਰਤਾਂ ਤੌਂ ਜਾਣੂ ਹੋਏ ਤੇ ਉਹ ਸਿਖੀਆਂ।ਮੁਹਾਰਤਾਂ-ਮਸਲਨ ਵੈੱਬ ਕੈਮਰੇ ਦਿ ਵਰਤੌਂ,ਕਨੜ ਭਾਸ਼ਾ ਸਾਫਟਵੇਅਰ ਦਿ ਵਰਤੌਂ,ਪਾਵਰ ਪੁਆਂਇਟ ਦੁਆਰਾ ਸਲਾਈਡਾਂ ਬਨਾਉਣਾ,ਸਮਾਜ ਦੇ ਦੂਸਰੇ ਸਾਥੀਆਂ ਤੋਂ ਸੂਚਨਾ ਇਕੱਠਾ ਕਰਨਾ,ਟੋਲੀਆਂ ਵਿਚ ਕੰਮ ਕਰਨਾ ਆਦਿਕ। ਲਗਦਾ ਹੈ ਕਿਦੁਸਰੇ ਸਕੂਲਾ ਨਾਲੋਂ ਅਗਾਰਾ ਸਕੂਲ ਵਿਚ ਇਸ ਪ੍ਰੌਜੈਕਟ ਤੇ ਅਦਿਕ ਸਪਲਤਾ ਪੂਰਵਕ ਕੰਮ ਹੋਇਆ। ਇਸ ਦਾ ਮੁੱਖ ਕਾਰਨ ਉਤੌਂ ਦੇ ਅਦਿਆਪਕਾਂ ਤੇ ਮੁੱਖ ਅਦਿਆਪਕ ਦਾ ਨਵੇਂ ਕਿਆਲਾਂ ਪ੍ਰਤੀ ਖੁਲ੍ਹਾਪਣ ਤੇ ਦ੍ਰਿੜ ਸੰਕਲਪ ਭਰਿਆ ਪ੍ਰਤੀਕਰਮ ਸੀ। ਸ਼ੁਰੂਆਤੀ ਤੌਰ ਤੇ ਇਹ ਇਕ ਸ਼ਾਨਦਾਰ ਤਜਰਬਾ ਹੈ ਜੋ ਕਿ ਕਾਰਜ ਪਰਣਾਲੀ ਵਿੱਚ ਮਮੂਲੀ ਸੁਧਾਰ ਕਰਕੇ ਅੱਗੇ ਵਧਾਉਣਾ ਚਾਹੀਦਾ ਹੈ '''ਸੁਝਾਅ''' *ਐਸੇ ਵਿਸ਼ੇ ਚੁਣੇ ਚਾਹੀਦੇ ਹਨ ਜੋ ਗੂੜ੍ਹ ਵਿਦਿਆ ਯਾ ਪਾਠ ਪੁਸਤਕਾਂ ਦੀ ਸਮੱਗਰੀ ਦੀ ਬਜਾਏ ਸਥਾਨਕ ਕਾਰ ਵਿਹਾਰ,ਸਥਾਨਕ ਸਭਿਆਚਾਰ ਤੇ ਸਥਾਨ ਨਾਲ ਸੰਬੰਧਿਤ ਹੋਣ। *ਬਚਿਆ ਨੂੰ ਗੂੜ੍ਹ ਗਿਆਨ ਦੇ ਵਿਸ਼ੇ ਮੁੜ ਮੁੜ ਪੇਸ਼ ਕਰਣ ਦੀ ਬਜਾਏ, ਸਥਾਨਕ ਮੀਡੀਆ ਸਮੱਗਰੀ ਦੇ ਵਿਕਾਸ ਲਈ ਵਿਗਿਆਨਕ ਢੰਗ ਨਾਲ –ਅਵਲੋਕਣ ਕਰਨ ਦੀ,ਸਿੱਟਿਆਂ ਤੇ ਅੱਪੜਣ ਦੀ,ਆਂਕੜੇ ਇਕੱਤਰਿਤ ,ਵਰਗੀਕ੍ਰਿਤ ਤੇ ਵਿਸ਼ਲੇਸ਼ਣ ਕਰਨ ਦੀ ਅਤੇ ਪੇਸ਼ ਕਰਨ ਦੀ,ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਸੰਬੰਧੀ ਸਹੂਲਤਾਂ ਮੁਹੱਇਆ ਕਰਵਾਣੀਆਂ ਚਾਹੀਦੀਆਂ ਹਨ। *ਬਚਿਆਂ ਵਿਚ ਦਿਲਚਸਪੀ,ਜੋ ਕਿ ਉਨ੍ਹਾਂ ਵਿਚ ਸ਼ਕਤੀ ਭਰਣ ਨੂੰ ਉਤੇਜਿਤ ਕਰਦੀ ਹੈ,ਉਨ੍ਹਾਂ ਵਿਚ ਸਹੂਲਤਾਂ ਪੁਚਾਣ ਵਾਲੇ ਅਧਿਆਪਕ ਤੇ ਬਹੁਤ ਨਿਰਭਰ ਕਰਦੀ ਹੈ,ਜਦੌਂ ਉਹ ਕਿਸੇ ਅਹਿਮ ਨੁਕਤੇ ਤੇ ਅਟਕ ਜਾਣ ਤਾਂ ਅੱਛਾ ਅਧਿਆਪਕ ਹਿ ਉਨ੍ਹਾਂ ਨੂੰ ਬਾਹਰ ਕੱਢ ਸਕਦਾ ਹੈ।ਇਸ ਲਈ ਅਧਿਆਪਕਾਂ ਦਿ ਵਿਸ਼ੇਸ ਤੌਰ ਤੇ ਸਿਖਲਾਈ ਹੋਣੀ ਚਾਹੀਦੀ ਹੈ।ਉਨ੍ਹਾ ਨੂੰ ਇਸ ਪ੍ਰੋਗਰਾਮ ਦੇ ਸੰਕਲਪ ਦੀ ਭਰਪੂਰ ਜਾਣਕਾਰੀ ਹੋਣੀ ਚਾਹਿਦੀ ਹੈ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਬਚਿਆਂ ਦਿ ਮਦਮ ਕਰਨੀ ਚਾਹਿਦੀ ਹੈ।ਪੰਜਵੀਂ,ਛੇਵੀਂ ਤੇ ਸਤਵੀਂ ਦੇ ਬਚਿਆਂ ਵਿਚ ਬਹੁਤ ਮੌਲਿਕ ਖਿਆਲ ਆਂਉਦੇ ਹਨ। ਅਧਿਆਪਕਾਂ ਨੂੰ ਚਾਹਿਦਾ ਹੈ ਉਹ ਇਹ ਖਿਆਲ ਪਲਰਣ ਦੇਣ ਤੇ ਬਚਿਆਂ ਨੂੰ ਗਲਤੀਆਂ ਵੀ ਕਰਨ ਦੇਣ। *ਹੌਲੀ ਸਿਖਣ ਦੇ ਭੇਦ ਭਾਵ ਤੌਂ ਬਿਨਾਂ ਸਾਰੇ ਬਚਿਆਂ ਦੀ ਇਸ ਕਾਰਜ ਪ੍ਰਣਾਲੀ ਵਿਚ ਹਿੱਸੇਦਾਰੀ ਹੋਣੀ ਚਾਹੀਦੀ ਹੈ।ਇਸ ਵਿਚ ਕੋਈ ਸ਼ੱਕ ਨਹੀਂ ਸ਼ੁਰੂਆਤੀ ਦੌਰ ਵਿਚ ਕੁਝ ਬੱਚੇ ਅੱਗੇ ਆਉਣਗੇ ਪ੍ਰੰਤੂ ਧੀਰੇ ਧੀਰੇ ਸਾਰਿਆਂ ਨੂੰ ਆਪਣਾ ਆਪਣਾ ਪ੍ਰੋਜੈਕਟ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ। *ਜੋ ਸਕੂ਼ਲ ਆਪਣੀ ਮਰਜ਼ੀ ਨਾਲ ਅੱਗੇ ਆਉਣ ਉਨ੍ਹਾਂ ਵਿਚ ਹੀ ਇਹ ਪ੍ਰੋਗਰਾਮ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਨਾ ਲੱਗੇ ਕਿ ਪ੍ਰੋਗਰਾਮ ਉਨ੍ਹਾਂ ਤੇ ਥੋਪਿਆ ਗਿਆ ਹੈ। *‘ਸਿਖਲਾਈ ਕਮੇਟੀ’ ਦੇ ਮੈਂਬਰਾਂ ਦਾ ਆਪਸ ਵਿਚ ਤਾਲਮੇਲ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਆਪਣੇ ਆਪਣੇ ਰੋਲ ਦਾ ਪਤਾ ਹੋਣਾ ਚਾਹੀਦਾ ਹੈ।ਸਕੂਲ ਮੈਨੇਜੀੰਗ ਕਮੇਟੀ ਦੀ ਸਿਖਲਾਈ ਕਮੇਟੀ ਵਿਚ ਨੁਮਾਇੰਦਗੀ ਬਾਰੇ ਸੰਭਾਵਨਾ ਪੈਦਾ ਕਰਨੀ ਜ਼ਰੂਰੀ ਹੈ ,ਉਹ ਹੀ ਤਾਂ ਇਸ ਕਾਰਜ ਪ੍ਰਣਾਲੀ ਵਿਚ ਆਪਣੀ ਮੁੱਖ ਭਾਗੇਦਾਰੀ ਰਖਦੇ ਹਨ । [http://www.azimpremjifoundation.org/downloads/LocalContent.pdf Local Content Development Program – Experiences of Three Schools In Karnataka (2005)] ====ਗਿਆਨ ਸੇਵਾ ਟਰੱਸਟ ਤੇ ਪੰਜਾਬ ਐਜੂਸੈੱਟ==== [[ਤਸਵੀਰ:EDUSAT_Taeching_Deepak_Kumar.jpg|thumb|ਦੀਪਕ ਕੁਮਾਰ ਮੁਹਾਲੀ ਕੇਂਦਰ ਤੌਂ ਬਾਇਓਲੋਜੀ ਪੜ੍ਹਾਂਉਦੇ ਹੋਏ]] ਦਿੱਲੀ ਅਧਾਰਿਤ ਗਿਆਨ ਸੇਵਾ ਟਰੱਸਟ ਤੇ ਪੰਜਾਬ ਐਜੂਸੈੱਟ ਸੁਸਾਇਟੀ ਦੇ ਸਹਿਯੋਗ ਨਾਲ ਇਸ ਸਾਲ ਪੰਜਾਬ ਦੇ ਐਜੂਸੈੱਟ ਪ੍ਰੋਗਰਾਮ ਅਧੀਨ ਲਗਭਗ ੮੦ ਤੌਂ ਵੱਧ ਸਰਕਾਰੀ ਸਕੂਲੀ ਕੈਂਦਰਾਂ ਵਿਖੇ ਮੁੱਖ ਕੰਪੀਟੀਸ਼ਨ ਇਮਤਿਹਾਨਾਂ ਜਿਵੇਂ ਕਿ AIEE,CET,PMTਤੇ IIT ਲਈ ਕੋਚਿੰਗ ਸਿਖਲਾਈ ਸਿੱਖਿਆ ਦਾ ਪ੍ਰਬੰਧ ਸੈਟੇਲਾਇਟ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੇ ਲੈਕਚਰਾਂ ਦਾ ਟਾਈਮ ਟੇਬਲ ਪਹਿਲਾਂ ਹੀ ਵਿਦਿਆਰਥੀਆ ਨੁੰ ਭੇਜ ਦਿੱਤਾ ਗਿਆ ਸੀ।ਸਾਰੇ ਇੰਟਰਐਕਟਿਵ ਸੈਸ਼ਨ ਮੁਹਾਲੀ ਵਿਖੇ ਸਥਾਪਿਤ ਬਰਾਡਕਾਸਟਿੰਗ ਸਟੇਸ਼ਨ ਤੌਂ ਪਰਸਾਰਿਤ ਕੀਤੇ ਗਏ। ਗਿਆਨ ਸੇਵਾ ਟਰੱਸਟ ਨੇ ਦਿੱਲੀ ਤੌਂ ਬਹੁਤ ਹੀ ਤਜਰਬਾਕਾਰ ਅਧਿਆਪਕਾਂ ਦੀਆਂ ਸੇਵਾਵਾਂ ਇਸ ਕਾਰਜ ਲਈ ਮੁਹੱਈਆ ਕਰਵਾਈਆਂ। ਇਸ ਤੌਂ ਇਲਾਵਾ ਮੁਹਾਲੀ ਵਿਖੇ ਪੂਰੇ ਸਮੇਂ ਲਈ ਉਨ੍ਹਾਂ ਦੇ ਰਹਿਣ ਖਾਣ ਪੀਣ ਦਾ ਖਰਚ ਵੀ ਟਰੱਸਟ ਨੇ ਹੀ ਬਰਦਾਸ਼ਤ ਕੀਤਾ।ਟਰੱਸਟ ਦੇ ਮੁਖੀ ਹਰਵਿੰਦਰ ਸਿੰਘ ਫੂਲਕਾ ਮੁਤਾਬਕ ਇਹ ਕੋਰਸ ੬ ਹਫਤਿਆਂ ਲਈ ਨਿਯੋਜਿਤ ਕੀਤਾ ਗਿਆ ਜੋ ਕਿ ੯੫ ਕੇਂਦਰਾਂ ਤੌਂ ਇਕੋ ਵਕਤ ਤੇ ਪਰਸਾਰਿਤ ਕੀਤਾ ਗਿਆ।ਇਹ ਟਰੱਸਟ ਵਲੌਂ ਸੀਮਿਤ ਸੰਸਾਧਨਾਂ ਵਾਲੇ ਵਿਦਿਆਰਥੀਆਂ ਲਈ ਮੈਟਰੋਪੋਲੀਟਿਨ ਸ਼ਹਿਰਾਂ ਵਰਗੇ ਵਿਦਿਅਕ ਸੰਸਾਧਨ ਆਪਣੇ ਘਰ ਵਿਚ ਹੀ ਉਪਲੱਬਧ ਕਰਵਾਉਣ ਲਈ ਇਕ ਉਪਰਾਲਾ ਹੈ।ਇਹ ਸਾਰਿਆਂ ਸੇਵਾਵਾਂ ਟਰੱਸਟ ਨੇ ਪੰਜਾਬ ਸਰਕਾਰ ਨੂੰ ਮੁਫ਼ਤ ਉਪਲੱਬਧ ਕਰਵਾਈਆਂ। ਇਹ ਟਰੱਸਟ ਉੱਘੇ ਪੰਜਾਬੀਆਂ ਜਿਨ੍ਹਾਂ ਵਿਚ ਲੇਖਕ ਪਤਵੰਤ ਸਿੰਘ,ਸਾਬਕਾ UPSC ਮੁਖੀ ਜੇ.ਐਸ.ਛਟਵਾਲ ਅਤੇ ਸ੍ਰ. ਹਰਵਿੰਦਰ ਸਿੰਘ ਫੂਲਕਾ ਨਾਮੀ ਸੁਪਰੀਮ ਕੋਰਟ ਦੇ ਵਕੀਲ ਦੁਆਰਾ ਬਣਾਇਆ ਗਿਆ ਹੈ।ਟਰੱਸਟ ਵਿਚ ਇਸ ਪ੍ਰੋਜੈਕਟ ਦੇ ਡਾਇਰੈਕਟਰ ਦੇ ਤੌਰ ਤੇ ਡਾ. ਮਨਿੰਦਰ ਕੌਰ ਫੂਲਕਾ ਲਏ ਗਏ ਹਨ। [[ਤਸਵੀਰ:EDUSAT_Teaching_SIT_end.jpg|thumb|left|ਵਿਦਿਅਰਥੀ ਸੇਟੇਲਾਈਟ ਇੰਟਰਐਕਟਿਵ ਟਰਮੀਨਲ ਸਿਰੇ ਤੇ ਕਲਾਸ ਵਿਚ ਪੜ੍ਹਦੇ ਹੋਏ ]] ਪੰਜਾਬ ਦੇ ਅਖਬਾਰ ਟ੍ਰੀਬਿਊਨ ਦੀ ਖਬਰ ਮੁਤਾਬਕ ਮਨਜੀਤ ਵਰਗੇ ਸੈਂਕੜੇ ਬਾਰਵੀਂ ਜਮਾਤ ਦੇ ਵਿਦਿਆਰਥੀ ਨਾ ਕੇਵਲ ਇਸ ਦੁਰੇਡਿਓਂ ਸਿਖਿਆ ਕਲਾਸ ਨਾਲ ਰਚ ਮਿਚ ਗਏ ਬਲਕਿ ਦਿਨਾਂ ਵਿਚ ਹੀ ਆਪਣੇ ਅਧਿਆਪਕ ਨੂੰ ਦੁਰੇਡਿਓਂ ਪ੍ਰਸ਼ਨ ਪੁੱਛ ਕੇ ਉਸ ਨਾਲ ਇਕ ਤਾਲ ਮੇਲ ਬਿਠਾਣ ਤੇ ਆਪਣੇ ਸ਼ੱਕ ਦੂਰ ਕਰਨ ਵਿਚ ਪੂਰੀ ਤਰਾਂ ਕਾਮਯਾਬ ਰਹੇ।ਕੁਲ ਮਿਲਾ ਕੇ ਇਹ ਦੁਰਾਡਿਓਂ , ਨਹੀਂ ਨੇੜਿਓਂ ਸਿਖਿਆ ਗ੍ਰਹਿਣ ਕਰਣ ਦਾ ਤਜਰਬਾ ਪੂਰੀ ਤਰਾਂ ਕਾਮਯਾਬ ਰਿਹਾ। ====ਈ-ਇਂਡੀਆ ੨੦੦੮ ,੨੯-੩੧ ਜੁਲਾਈ ੨੦੦੮==== ਇੱਕ ਬਹੁਤ ਵੱਡੀ ਕਾਨਫਰੰਸ ਦਿਲੀ ਵਿਖੇ ਕੇਂਦਰ ਸਰਕਾਰ ਦੁਆਰਾ ਆਯੋਜਿਤ ਕੀਤਿ ਗਈ| ਇਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਦਾ ਸਿਖਿਆ ਵਿਭਾਗ ,ICT (ਸੂਚਨਾ ਤੇ ਸੰਚਾਰ ਤਕਨੀਕੀ ) ਉੱਤੇ ਅਧਾਰਿਤ , ਛੇਤੀ ਹੀ ਇੱਕ ਕੌਮੀ ਮਿਸ਼ਨ ਜਾਰੀ ਕਰਨ ਜਾ ਰਿਹਾ ਹੈ ,ਇਸ ਅਧੀਨ ੧੮੦੦੦ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਇਸ ਸਾਲ ਦੌਰਾਨ ਮੁਫ਼ਤ ਇੰਟਰਨੈੱਟ ਬੈਂਡ-ਵਿਡਥ ਮੁਹੱਈਆ ਕਰਾਉਣ ਦੀ ਯੋਜਨਾ ਹੈ। ਅਗਲੇ ਸਾਲ ਹੋਰ ਵੀ ਸਕੂਲਾਂ ਨੂੰ ਇਸ ਯੋਜਨਾ ਅਧੀਨ ਲਿਆਂਦਾ ਜਾਏਗਾ । ਇਸ ਦੇ ਲਿੰਕ ਹਨ :- *http://www.eindia.net.in/2008/ *http://www.scribd.com/doc/3272989/Innovations-in-Teaching-Learning-Process-Indore *http://www.elets.in/ *http://www.designmate.com/files/dialup/concept.htm _______________________________________________________________________________________________ *[http://www.cdeep.iitb.ac.in/live/Modes/default.asp| ਆਈ .ਆਈ .ਟੀ.ਬੰਬਈ ਦੇ ਐਜੂਸੈੱਟ ਪ੍ਰੋਗਰਾਮਾਂ ਦੀ ਉਦਾਹਰਣ] *[http://elearning.vtu.ac.in/edusat_bde.htm ਐਜੂਸੈੱਟ ਕੀ ਹੈ] *http://www.vigyanprasar.gov.in/SIT/SIT.htm *[http://www.physics.ncat.edu/%7Emichael/edla/ ਐਥੋਪੀਆ ਅਫਰੀਕਾ ਦੀ ਡਿਸਟੈਂਸ ਲਰਨਿੰਗ ਬਾਰੇ ਸਾਈਟ ] *[http://www.ifc.org/ifcext/che.nsf/AttachmentsByTitle/Ed_06_KaganKalinyazgan2/$FILE/KaganKalinyazgan_YUCE_InnovativeSchooling.pdf sMn 2000 ਤੋਂ ਤੁਰਕੀ ਦਾ e-learning ਦਾ ਸਾਫਟਵੇਅਰ] [http://sikhswim.com/2007/07/14/sojhi-curriculum-standardized-punjabi-school/ ਸੋਝੀ ਇੱਕ ਪੰਜਾਬੀ e-ਸਿਖਿਆ ਸਾਫਟਵੇਅਰ] [http://www.fig.net/commission2/budapest_2006/papers/ts10_02_kizilsu.pdf ਤੁਰਕੀ ਵਿੱਚ e-ਸਿਖਿਆ ਕੁਝ ਪਿਛੋਕੜ] [[Category:ਵਿਗਿਆਨ]] [[el:Εικονικό σχολείο]] [[en:Virtual school]] [[pt:Escola virtual]] [[ru:Виртуальная школа]] [[simple:Cyber high school]]⏎ [[uk:Віртуальна школа]] All content in the above text box is licensed under the Creative Commons Attribution-ShareAlike license Version 4 and was originally sourced from https://pa.wikipedia.org/w/index.php?diff=prev&oldid=96316.
![]() ![]() This site is not affiliated with or endorsed in any way by the Wikimedia Foundation or any of its affiliates. In fact, we fucking despise them.
|