Revision 131303 of "ਫਰਮਾ:ਗਣਿਤ ਸਮੀਕਰਨਾਂ" on pawiki

{{ਗਿਆਨਸੰਦੂਕ ਵੈੱਬਸਾਈਟ
| ਨਾਮ =ਵਿਕੀਪੀਡੀਆ 
| ਲੋਗੋ = Wiki.png
| ਸਕਰੀਨਸ਼ਾੱਟ = WikiPedia.png
| ਸੁਰਖੀ = 300px
| ਕਿਸਮ =ਇੰਟਰਨੈੱਟ ਗਿਆਨਕੋਸ਼
| ਭਾਸ਼ਾ = ਬਹੁ-ਭਾਸ਼ਾਈ
| ਰਜਿਸਟ੍ਰੇਸ਼ਨ =ਵਿਕਲਪਿਕ
| ਸਮੱਗਰੀ_ਲਾਈਸੈਂਸ =
| ਮਾਲਕ =[[ਵਿਕੀਮੀਡੀਆ ਫਾਊਂਡੇਸ਼ਨ]]
| ਬਣਾਉਣ_ਵਾਲਾ =[[15 ਜਨਵਰੀ]] [[2001]]
| ਮੌਜੂਦਾ_ਹਾਲਤ =ਕਿਰਿਆਸ਼ੀਲ
| ਪ੍ਰੋਗ੍ਰੈਮਿੰਗ_ਭਾਸ਼ਾ =
| ਯੁ_ਆਰ_ਐਲ =[//www.wikipedia.org/ wikipedia.org]
}}

'''ਵਿਕੀਪੀਡੀਆ''' ਇੱਕ ਮੁਕਤ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਸਕਦਾ ਹੈ। ਸਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਮੁਨਾਫ਼ਾ ਨਾ ਕਮਾਉਣ ਵਾਲ਼ੀ [[ਵਿਕੀਮੀਡੀਆ ਫਾਊਂਡੇਸ਼ਨ]] ਦੁਆਰਾ ਚਲਾਇਆ ਜਾਂਦਾ ਹੈ। ਇਸ ਵਿਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿਚ ਅਤੇ {{NUMBEROFARTICLES}} ਲੇਖ [[ਵਿਕਿਪੀਡਿਆ:ਬਾਰੇ|ਪੰਜਾਬੀ ਵਿਕੀਪੀਡੀਆ]] ਵਿਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿਚ ਹਰ ਕੋਈ ਲਿਖ ਅਤੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ [[ਜਿੰਮੀ ਵੇਲਸ]] ਅਤੇ ਲੈਰੀ ਸੈਂਗਰ ਦੁਆਰਾ ੨੦੦੧ ਵਿਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿਚ ਛੇਵੇਂ ਨੰਬਰ ’ਤੇ ਹੈ।<ref name="a">{{cite web | url=http://www.alexa.com/siteinfo/wikipedia.org | title=Wikipedia | publisher=[http://www.alexa.com Alexa] | accessdate=ਸਿਤੰਬਰ ੨੩, ੨੦੧੨}}</ref>

== ਇਤਿਹਾਸ ==

ਵਿਕਿਪੀਡੀਆ ਦੀ ਸ਼ੁਰੂਆਤ ਅਸਲ ਵਿੱਚ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ ੯ ਮਾਰਚ ੨੦੦੯ ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸਦੇ ਮੁੱਖ ਅਹੁਦੇਦਾਰਾਂ ਵਿਚ [[ਜਿੰਮੀ ਵੇਲਸ]], ਬੋਮਿਸ (CEO) ਸਨ। ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿਚ ਵਿਕਿਪੀਡੀਆ ਦੇ ਮੁੱਖ ਸੰਪਾਦਕ ਬਣੇ। 

ਲੈਰੀ ਸੈਂਗਰ ਅਤੇ [[ਜਿੰਮੀ ਵੇਲਸ]] ਨੇ ਵਿਕੀਪੀਡੀਆ ਦੀ ਸਥਾਪਨਾ ਕੀਤੀ। ਵੇਲਸ ਨੂੰ ਇੱਕ ਆਮ ਕਰਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ’ਤੇ ਵਿਕੀਪੀਡੀਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

{{ਕਾਮਨਜ਼ ਸ਼੍ਰੇਣੀ|Wikipedia|ਵਿਕੀਪੀਡੀਆ}}
{{ਅੰਤਕਾ}}
{{ਅਧਾਰ}}

[[ਸ਼੍ਰੇਣੀ:ਵਿਕੀਪੀਡੀਆ ਰਹਿਨੁਮਾਈ]]