Revision 73609 of "ਪੰਜਾਬੀ ਬੋਲੀ ਬਾਰੇ ਤਤਕਾਲੀਨ ਗੋਸ਼ਟੀਆਂ" on pawiki

 ਕੀ ਇਹ ਜਤਨ ਸੈਮੀਨਾਰਾਂ ਤਕ ਹੀ ਸੀਮਿਤ ਹਨ ਯਾ ਕੁਝ ਕਾਰਗਰ ਹੋਣਗੇ? ਆਮ ਲੋਗਾਂ ਲਈ ਇਕ ਸਵਾਲ।
===ਗੁਰੂ ਨਾਨਕ ਯੂਨਿਵਰਸਿਟੀ ਅੰਮ੍ਰਿਤਸਰ , ਵਿਖੇ ਦੋ ਰੋਜ਼ਾ “ਪੰਜਾਬੀ ਅਧਿਅਨ ਅਤੇ ਖੋਜ:ਦ੍ਰਿਸ਼ ਤੇ ਦ੍ਰਿਸ਼ਟੀ ਸੈਮੀਨਾਰ"===
ਇਸ ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਅਕਾਦਮੀ ਦਿੱਲੀ ਅਤੇ ਯੂਨੀਵਰਸਿਟੀਆਂ ਦੇ ਰਿਜ਼ਨਲ ਸੈਂਟਰਾਂ ਦੇ ਮੁਖੀਆਂ, ਵਿਦਵਾਨਾਂ, ਅਧਿਆਪਕਾਂ ਅਤੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਇਹ ਸੈਮੀਨਾਰ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਦੇ ਸਹਿਯੋਗ ਨਾਲ ੧੧-੧੨ ਮਾਰਚ ੨੦੦੮ ਨੂੰ ਕਰਵਾਇਆ ਗਿਆ।


ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੰਪੰਨ ਹੋਏ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਵਿੱਚ ਵਿਦਵਾਨਾਂ ਨੇ ਸਰਬਸੰਮਤੀ ਨਾਲ ਇਹ ਮਤੇ ਪਾਸ ਕੀਤੇ ਕਿ:
* ਪੰਜਾਬੀ ਖੋਜ ਵਿੱਚ ਅੰਤਰਾਸ਼ਟਰੀ ਮਿਆਰ ਪ੍ਰਾਪਤ ਕਰਨ ਲਈ ਪੀਐਚਡੀ ਪੱਧਰ ਦੀ ਖੋਜ ਲਈ ਐਮ ਫ਼ਿਲ ਨੂੰ ਮੁੱਢਲੀ ਯੋਗਤਾ ਬਣਾ ਦਿੱਤਾ ਜਾਵੇ। ਇਹ ਵੀ ਕਿਹਾ ਕਿ ਐਮਫਿਲ/ਪੀਐਚਡੀ ਦੀ ਡਿਗਰੀ ਵਿੱਚ ਖੋਜ ਦੇ ਅੰਤਰਾਸ਼ਟਰੀ ਮਿਆਰਾਂ ਨੂੰ ਹੋਰ ਵਧੇਰੇ ਸੰਜੀਦਗੀ ਨਾਲ ਪੰਜਾਬੀ ਅਧਿਐਨ ਤੇ ਖੋਜ ਕਾਰਾਂ ਵਿੱਚ ਅਮਲੀ ਪੱਧਰ ‘ਤੇ ਅਪਣਾਇਆ ਜਾਵੇ। ਵਿਦਵਾਨਾਂ ਨੇ  ਉਨ੍ਹਾਂ ਨੇ 2001-2008 ਤੱਕ ਆਪੋ-ਆਪਣੇ ਵਿਭਾਗਾਂ ਦੇ ਅਧਿਐਨ ਤੇ ਖੋਜ ਕਾਰਜਾਂ ਦਾ ਵਰਣਨ ਕੀਤਾ ਅਤੇ ਇਨ੍ਹਾਂ ਕਾਰਜਾਂ ਦੇ ਪ੍ਰਯੋਜਨਾ ਦਾ ਵੇਰਵਾ ਦਿੱਤਾ। 
* ਆਪੋ-ਆਪਣੇ ਅਧਿਐਨ ਅਤੇ ਖੋਜ ਕਾਰਜਾਂ ਦਾ ਇਲੈਕਟ੍ਰੋਨਿਕਸ ਡਾਟਾ ਬੇਸ ਤਿਆਰ ਕੀਤਾ ਜਾਵੇ। 
*ਹਰੇਕ ਵਿਭਾਗ ਵੱਲੋਂ ਮੁਕੰਮਲ ਕੀਤੇ ਅਤੇ ਚਲ ਰਹੇ ਅਧਿਐਨ ਤੇ ਖੋਜ ਕਾਰਜਾਂ ਸਬੰਧੀ ਸੂਚਨਾਵਾਂ ਦਾ ਆਦਾਨ-ਪ੍ਰਦਾਨ ਇੰਟਰਨੈੱਟ ਰਾਹੀਂ ਕੀਤਾ ਜਾਵੇ।
* ਯੂਨੀਵਰਸਿਟੀ ਦੇ ਸਾਰੇ ਅਧਿਆਪਕ ਅਤੇ ਵਿਦਵਾਨ ਯੂਜੀਸੀ, ਆਈਸੀਐਸਐਸਆਰ, ਪੰਜਾਬ ਸਰਕਾਰ ਅਤੇ ਹੋਰਨਾਂ ਅਦਾਰਿਆਂ ਤੋਂ ਪੰਜਾਬੀ ਅਧਿਐਨ ਤੇ ਖੋਜ ਲਈ ਖੋਜ ਪ੍ਰੋਜੈਕਟਾਂ ਦੇ ਮਾਧਿਅਮ ਰਾਹੀਂ ਮਾਲੀ ਸਹਾਇਤਾ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਤਿਆਰ ਕਰਨ।
*ਸਮੂਹ ਅਦਾਰੇ ਪੰਜਾਬੀ ਖੋਜਾਰਥੀਆਂ ਦੀਆਂ ਅਸਾਮੀਆਂ ਭਰਨ ਅਤੇ ਖੋਜਾਰਥੀਆਂ ਲਈ ਵਿੱਤੀ ਸਹਾਇਤੀ ਲਈ ਉਪਰਾਲੇ ਕੀਤੇ ਜਾਣ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਅਦਾਰਿਆਂ ਵਿੱਚ ਪੰਜਾਬੀ ਅਧਿਆਪਨ ਦੀਆਂ ਅਸਾਮੀਆਂ ਭਰੀਆਂ ਜਾਣ ਤਾਂ ਕਿ ਅਧਿਆਪਕਾਂ ਵੱਲੋਂ ਖੋਜ ਵਿੱਚ ਬਿਹਤਰ ਯੋਗਦਾਨ ਪਾਇਆ ਜਾ ਸਕੇ।

===ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿਖੇ  ੨੪ਵੀਂ  ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ===

[[ਤਸਵੀਰ:University_panjabi_conference2.JPG‎|thumb|right| ਦੋ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ੧੬-੧੭ ਮਾਰਚ ੨੦੦੮]]
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ੧੬-੧੭ ਮਾਰਚ ੨੦੦੮ ਨੂੰ  24ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦਾ  ਉਦਘਾਟਨ ਪੰਜਾਬ ਦੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਕੀਤਾ।
*ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਈ ਯੁਨੈਸਕੋ ਦੀ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਸ ਸਦੀ ਦੇ ਅੰਤ ਤੱਕ ਸੰਸਾਰ ਦੀਆਂ ਖਤਮ ਹੋ ਜਾਣ ਵਾਲੀਆਂ 50 ਭਾਸ਼ਾਵਾਂ ਵਿੱਚ ਪੰਜਾਬੀ ਵੀ ਸ਼ਾਮਲ ਹੈ।ਡਾ. ਕੌਰ ਨੇ ਕਿਹਾ ਕਿ ਜੋ ਭਾਸ਼ਾ ਸਮਾਜ ਨੂੰ ਨਵੇਂ ਗਿਆਨ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਨਹੀਂ ਕਰਦੀ ਉਹ ਹਮੇਸ਼ਾ ਅਲੋਪ ਹੋ ਜਾਂਦੀ ਹੈ।  ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਦੇ ਵਿਕਾਸ ਮਾਡਲ ਦੇ ਵਿਸ਼ੇ ‘ਤੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ  150 ਮੁਲਕਾਂ ਵਿੱਚ ਹੁਣ ਤੱਕ 14 ਕਰੋੜ ਪੰਜਾਬੀ ਪਹੁੰਚ ਚੁੱਕੇ ਹਨ ।ਉਨ੍ਹਾਂ ਕਿਹਾ ਕਿ ਸਾਡੇ ਬੱਚੇ ਬੇਸ਼ੱਕ ਪੰਜਾਬੀ ਪੜ੍ਹ ਤੇ ਬੋਲ ਲੈਂਦੇ ਹਨ ਪਰ ਬਹੁਤੇ ਪੰਜਾਬੀ ਬੱਚੇ ਸਹੀ ਪੰਜਾਬੀ ਲਿੱਖਣਾ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਵੇਂ ਬਹੁਤ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ ਪਰ ਉਸ ਦੀ ਪੰਜਾਬੀ ਦੀ ਥਾਂ ਤੇਲਗੂ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣਾ ਸ਼ਰੇਆਮ ਮਾੜੀ ਰਾਜਨੀਤਕ ਸਮਝ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਿਮਾਚਲ ਨੇ ਵੀ ਪੰਜਾਬੀ ਨੂੰ ਸਤਿਕਾਰ ਨਾ ਦੇ ਕੇ ਉਰਦੂ ਨੂੰ ਦੂਜੀ ਭਾਸ਼ਾ ਐਲਾਨਿਆ ਹੈ। 
*ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਨੂੰ  ਸੁਝਾਅ ਦਿੱਤਾ ਕਿ ਉਹ ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਵਿੱਚ ਨੌਕਰੀਆਂ ਪੈਦਾ ਕਰਨ ਵਾਲੇ ਕੋਰਸ ਸ਼ੁਰੂ ਕਰਨ ਤਾਂ ਕਿ ਨੌਜਵਾਨ ਪੰਜਾਬੀ ਭਾਸ਼ਾ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਸ਼ਾਮਲ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਵਿਦਵਾਨ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਜੋ ਵੀ ਸੁਝਾਅ ਦੇਣਗੇ। ਉਹ ਪੰਜਾਬ ਸਰਕਾਰ ਦੁਆਰਾ ਲਾਗੂ ਕਰਵਾਉਣ ਲਈ ਅਵਸ਼ ਸਿਫਾਰਸ਼ ਕਰੇਗੀ। 
*ਇਸ ਪੰਜਾਬੀ ਕਾਨਫਰੰਸ ਵਿੱਚ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸਿੱਧੂ ਦਮਦਮੀ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਦੇਸ਼ਾਂ ਵਿੱਚ ਪ੍ਰਫੁੱਲਤ ਹੋਣ ਦੇ ਬੜੇ ਆਸਾਰ ਬਣ ਗਏ ਹਨ, ਕਿਉਂਕਿ ਮੰਡੀਵਾਦ ਕਾਰਨ ਵਿਦੇਸ਼ੀ ਵਪਾਰੀ ਆਪਣਾ ਮਾਲ ਪੰਜਾਬੀਆਂ ਨੂੰ ਵੇਚਣ ਲਈ ਪੰਜਾਬੀ ਸਿੱਖਣ ਲਈ ਵੀ ਮਜ਼ਬੂਰ ਹੋ ਗਏ ਹਨ। 
*ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਮਾਂ ਬੋਲੀ ਮਾਵਾਂ ਨੇ ਸੰਭਾਲਣੀ ਹੁੰਦੀ ਹੈ ਜੇਕਰ ਮਾਵਾਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾ ਦੇਣ ਤਾਂ ਪੰਜਾਬੀ ਦਾ ਵਿਕਾਸ ਬੜੀ ਤੇਜ਼ੀ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਲਈ ਸਿਰਤੋੜ ਯਤਨ ਕਰੇਗੀ।

ਵਾਈਸ ਚਾਂਸਲਰ ਸਾਹਿਬ ਇਸ ਗਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਇਸ ਕਾਨਫਰੰਸ ਦੇ ਉਦਘਾਟਨ ਦੇ ਨਾਲ ਨਾਲ ਹੀ ਪੰਜਾਬੀ ਯੂਨਿਵਰਸਿਟੀ ਦੀ ਸਾਈਟ ਪੰਜਾਬੀ ਵਿੱਚ ਵੀ ਉਪਲੱਬਧ ਕਰਵਾ ਦਿੱਤੀ ਹੈ ਅਤੇ ਅਗਲੇ ਸੈਸ਼ਨ ਤੌਂ ਪੰਜਾਬੀ ਪਤਰਕਾਰੀ(journalism)ਵਿਸ਼ੇ ਤੇ ਵਿਹਾਰਕ ਕੋਰਸ ਸ਼ੁਰੂ ਕਰਨ ਦਾੳਐਲਾਨ ਕੀਤਾ ਹੈ।

===ਸਰਬ ਭਾਰਤੀ ਪੰਜਾਬੀ ਕਾਨਫਰੰਸ ਪਟਿਆਲਾ ੩0 ਅਪ-੧ ਮਈ ੨੦੦੮===

[[ਤਸਵੀਰ:Hans_raj_hans_at_patiala_university.jpg‎|thumb|right|300px|ਪੰਜਾਬੀ ਕਾਨਫਰੰਸ ਦੌਰਾਨ ਸ਼ਾਮ ਨੂੰ ਪਾਕਿਸਤਾਨ ਤੇ ਸਰਬ ਭਾਰਤ ਤੌਂ ਆਏ ਡੈਲੀਗੇਟਾਂ ਤੇ ਭਾਗ ਲੈਣ ਵਾਲਿਆਂ ਲਈ ਸੂਫੀ ਕਲਾਮ ਦਾ ਰਸ ਬੰਨਦੇ ਹੋਏ ਰਾਜ ਗਾਇਕ'ਹੰਸ ਰਾਜ ਹੰਸ'  ]]
ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਗੁਰੂ ਤੇਗ ਬਹਾਦਰ ਹਾਲ ਪੰਜਾਬੀ ਯੂਨਿਵਰਸਿਟੀ ਪਟਿਆਲੇ  ਵਿਖੇ ਦੋ ਰੋਜ਼ਾ ਸਰਬ ਭਾਰਤੀ ਪੰਜਾਬੀ ਕਾਨਫਰੰਸ ੩੦ ਅਪ੍ਰੈਲ ਤੋਂ ੧ ਮਈ ੨੦੦੮ ਨੂੰ ਹੋਈ। ਭਾਗ ਲੈਣ ਵਾਲਿਆਂ ਦੇ ਮੁੱਖ ਮੁੱਖ ਵਿਚਾਰ ਕੁਝ ਇਸ ਤਰਾਂ ਸਨ:-


ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ ਮਾਰ ਇਸ ਗੱਲ ਦੀ ਪਈ ਹੈ ਕਿ ਪੰਜਾਬੀਆਂ ਨੇ ਆਪਣੇ ਘਰਾਂ ਵਿੱਚ ਵੀ ਪੰਜਾਬੀ ਬੋਲਣੀ ਬੰਦ ਕਰ ਦਿੱਤੀ । ਜਿਸ ਨਾਲ ਪੰਜਾਬੀ ਬੋਲੀ ਦੀ ਪਹਿਚਾਣ ਘਟੀ ਹੈ । ਪੰਜਾਬ ਦੇ ਗੁਆਂਢੀ ਰਾਜ, ਹਰਿਆਣਾ, ਹਿਮਾਚਲ , ਦਿੱਲੀ ਅਤੇ ਜੰਮੂ ਕਸ਼ਮੀਰ, ਜੋ ਕਿ ਕਿਸੇ ਸਮੇਂ ਪੰਜਾਬ ਦਾ ਇੱਕ ਹਿੱਸਾ ਸਨ ਦੀਆਂ ਸਰਕਾਰਾਂ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਭਾਸ਼ਾ ਹੋਣ ਦਾ ਮਾਣ ਵੀ ਨਹੀਂ ਦਿੱਤਾ ਜਾਂਦਾ। -ਕੁਲਦੀਪ ਨੱਯਰ ਉੱਘੇ ਅਖਬਾਰ ਨਵੀਸ


ਇਸ ਯੂਨੀਵਰਸਿਟੀ ਵਿੱਚ ਆਯੋਜਿਤ ਕੀਤੀ ਗਈ ਪਹਿਲੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿੱਚ ਦੇਸ਼ ਭਰ ਦੇ ਸੂਬਿਆਂ ਅਤੇ ਗੁਆਂਢੀ ਮੁਲਕ ਪਾਕਿਸਤਾਨੀ ਪੰਜਾਬ ਦੇ ਵੱਡੀ ਗਿਣਤੀ ਵਿੱਚ ਪੰਜਾਬੀ ਦੇ ਵਿਦਵਾਨਾਂ ਵੱਲੋਂ ਸ਼ਿਰਕਤ ਕਰਨ ਨਾਲ ਨਵਾਂ ਇਤਿਹਾਸ ਸਿਰਜਿਆ ਜਾਵੇਗਾ।-ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ

ਚਾਹੇ ਮਾਂ ਬੋਲੀ ਪ੍ਰਤੀ ਪੱਛਮੀ ਪੰਜਾਬ ਵਿੱਚ ਵੱਡੀ ਚੇਤਨਾ ਪੈਦਾ ਹੋ ਰਹੀ ਹੈ ਪਰ ਪੰਜਾਬੀ ਨੂੰ ਉਸ ਦੀ ਸਹੀ ਥਾਂ ਦਿਵਾਉਣ ਲਈ ਪੰਜਾਬੀ ਪਿਆਰਿਆਂ ਨੂੰ ਅਜੇ ਲੰਮੇ ਸੰਘਰਸ਼ ਅਤੇ ਵੱਡੇ ਯਤਨ ਦੀ ਲੋੜ ਪਵੇਗੀ ।-ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ

ਡਾ: ਗੁਰਪ੍ਰੀਤ ਸਿੰਘ ਲਹਿਲ ਅਤੇ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤਾ ਪੰਜਾਬੀ ਦਾ ਸਰਚ ਇੰਜਣ ਜਿਸ ਦਾ ਨਾਮ ਪੰਜਾਬੀ-ਖੋਜ ਹੈ ਨੂੰ  ਜਾਰੀ ਕੀਤਾ ।http://www.punjabikhoj.com ਅਤੇ
ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਰੁਚੀ ਆਪਣੀ ਮਾਂ ਬੋਲੀ ਵੱਲ ਮੋੜਨ ਲਈ ਪ੍ਰੇਰਨਾ ਸਰੋਤ ਬਣਨ ਕਿਉਂਕਿ ਮਾਂ ਬੋਲੀ ਬੱਚਾ ਆਪਣੇ ਘਰ ਤੋਂ ਹੀ ਸਿੱਖਦਾ ਹੈ। ਉਹਨਾਂ ਕਿਹਾ ਕਿ ਹੋਰ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਮਾਂ ਬੋਲੀ ਦਾ ਸਭ ਤੋਂ ਵੱਧ ਸਤਿਕਾਰ ਕਰਨਾ ਸਾਡਾ ਮੁਢਲਾ ਫਰਜ ਹੈ। ਉਹਨਾਂ ਵਿਦਵਾਨਾਂ ਨੂੰ ਕਿਹਾ ਕਿ ਉਹ ਵੀ ਉਚ ਕੋਟੀ ਦੀਆਂ ਲਿਖਤਾਂ ਨਾਲ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕ ਕਰਨ ਲਈ ਪਹਿਲ ਕਦਮੀ ਕਰਨ। ਦਸਵੀਂ ਤੱਕ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਅਤੇ ਸਰਕਾਰੀ ਦਫਤਰਾਂ ਵਿੱਚ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਪਾਸ ਕੀਤੇ ਗਏ ਮਤੇ ਨੂੰ ਜਲਦੀ ਹੀ ਇੱਕ ਆਰਡੀਨੈਂਸ ਜਾਰੀ ਕਰਕੇ ਕਾਨੂੰਨ ਦਾ ਰੂਪ ਦੇ ਕੇ ਇਸ ਇਤਿਹਾਸਕ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ।-ਮੁੱਖ ਮੰਤਰੀ ਪੰਜਾਬ  ਸ੍ਰ. ਪ੍ਰਕਾਸ਼ ਸਿੰਘ ਬਾਦਲ

ਰਾਜਸਥਾਨ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਅਪਕਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਏ।-ਰਾਜਸਥਾਨ ਤੌਂ ਆਏ ਡੈਲੀਗੇਟ

ਹਿਮਾਚਲ ਸਰਕਾਰ ਪਹਿਲਾਂ ਤੋਂ ਚਲ ਰਹੇ ਸਿਲਸਲੇ ਅਨੁਸਾਰ ਜੰਮੂ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਲਈ ਇਕ ਅਧਿਆਪਕ ਦੀ ਨਿਯੁਕਤੀ  ਸੁਨਿਸਚਿਤ ਕਰੇ ਜੋ ਕਿ ਧੀਰੇ ਧੀਰੇ ਲਗਭਗ ਬੰਦ ਹੀ ਕਰ ਦਿੱਤੀ ਗਈ ਹੈ।- ਜੰਮੂ ਤੌਂ ਆਏ ਡੈਲੀਗੇਟ

ਜਬਲਪੁਰ ਵਿੱਚ ਅਸੀਂ ਆਪਣੇ ਚਲਾ ਰਹੇ ੧੫ ਸਕੂਲਾਂ ਵਿੱਚ CBSE ਸਿਲੇਬਸ ਮੁਤਾਬਕ ਸੰਸਕ੍ਰਿਤ ਤੇ ਪੰਜਾਬੀ optional ਵਿਸ਼ਾ ਰਖਿਆ ਹੈ ਜਿਸ ਵਿੱਚੋਂ ਬੱਚੇ ਜ਼ਿਆਦਾਤਰ ਪੰਜਾਬੀ ਚੁਨਣਾ ਪਸੰਦ ਕਰਦੇ ਹਨ ਤੇ ਬਹੁਤ ਅੱਛੇ ਨੰਬਰਾਂ ਵਿੱਚ ਇਸ ਨੂੰ ਪਾਸ ਕਰਦੇ ਹਨ।-ਜਬਲਪੁਰ ਡੈਲੀਗੇਟ 

ਅਲੀਗੜ੍ਹ ਮੁਸਲਿਮ ਯੂਨਿਵਰਸਿਟੀ ਵਿੱਚ ਵਿਦਿਆਰਥੀ ਪੰਜਾਬੀ ਪੜ੍ਹਨ ਇਸ ਲਈ ਆਂਉਦੇ ਹਨ ਤਾਂ ਜੁ ਪੰਜਾਬ ਵਿੱਚ ਬਾਹਰਲੇ ਰਾਜਾਂ ਲਈ ਰਾਖਵਾਂ ਕੋਟਾ ਚਾਹੇ ਉਹ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਹੈ ਯਾ ਸਰਕਾਰ ਵਿੱਚ ਨੌਕਰੀਆਂ ਲਈ ਉਸ ਦਾ ਲਾਭ ਪ੍ਰਾਪਤ ਕਰ ਸਕਣ ਵਰਨਾ ਕੋਈ ਪੰਜਾਬੀ ਕਿਉਂ ਪੜ੍ਹੇ?-ਯੂਪੀ ਤੋਂ ਆਏ ਪੰਜਾਬੀ ਦੇ ਅਧਿਆਪਕ ਡੈਲੀਗੇਟ

ਅਗਲੀ ਕਾਨਫਰੰਸ ਇੰਦੋਰ ਵਿੱਚ ਹੋਵੇ-ਇੰਦੋਰ ਡੈਲੀਗੇਟ

ਅਗਲੀ ਕਾਨਫਰੰਸ ਦਿਲੀ ਵਿੱਚ ਹੋਵੇ- ਦਿੱਲੀ ਡੈਲੀਗੇਟ

<B> 
*ਆਈ ਟੀ ਆਈ ਤੇ ਦਸਤਕਾਰੀ ਸਕੂਲੀ ਵਿਦਿਆਰਥੀਆਂ,ਬੁਣਕਰਾਂ,ਕਿਰਸਾਨਾਂ ,ਰਾਜਗੀਰਾਂ ਤਰਖਾਨਾਂ ਤੇ ਹੋਰ ਕਿਰਤੀਆਂ ਲਈ ਮਿਆਰੀ ਸਬਕ ਸਮੱਗਰੀ ਮਲਟੀਮੀਡੀਆ ਦੇ ਸੀਡੀ ਬਣਾ ਕੇ ਛਾਪਣ , ਦੇ ਨਸ਼ਰੀਆਤ ਤੇ ਵੈੱਬ ਨਸ਼ਰਿਆਤ ਨੂੰ ਪ੍ਰੋਤਸਾਹਿਤ ਕੀਤਾ ਜਾਵੇ

*ਮਿਊਨਿਸਪਲ ਅਦਾਰਿਆਂ/ਲੋਕਲ ਬਾਡੀਜ਼ ਨੂੰ ਜਨਤਾ ਦੇ ਗਿਆਨ ਤੇ ਸੂਚਨਾ ਕੇਂਦਰ ,ਜੋ ਕਿ ਮਿਊਨਸਪਿਲ ਪੁਸਤਕਾਲਿਆਂ /ਪੜ੍ਹਨ ਕਮਰਿਆਂ ਦੇ ਪਰਸਾਰਿਤ ਰੂਪ ਸਮਝੇ ਜਾ ਸਕਦੇ ਹਨ , ਸਥਾਪਿਤ ਕਰਨ ਲਈ ਪ੍ਰੇਰਿਤ ਤੇ ਉਤੇਜਿਤ ਕੀਤਾ ਜਾਵੇ ਜਿਥੇ ਕੰਮਾਂ ਕਾਰਾਂ ਵਿੱਚ ਲਗੇ ਕਿਰਤੀ ਇਹ ਸਬਕ ਸਮੱਗਰੀ ਤੇ ਮੀਡੀਆ ਦੀ ਸਮੱਗਰੀ ਨੂੰ ਹਵਾਲੇ ਦੀ ਸਮੱਗਰੀ ਦੇ ਤੌਰ ਤੇ ਅਧਿਅਨ ਕੲਰ ਸਕਣ।
*ਪੰਜਾਬ ਰਾਜ ਵਿੱਚ ਸਰਕਾਰੀ ਯਾ ਗੈਰ ਸਰਕਾਰੀ ਸਕੂਲਾਂ ,ਦਸਤਕਾਰੀ ਸਕੂਲਾਂ ਯਾ ਆਈ ਟੀ ਆਈ ਸੰਸਥਾਨਾਂ ਵਿੱਚ ਆਡੀਓ ਵੀਡੀਓ ਤੇ ਕਮਪਿਊਟਰ ਸਹੂਲਤਾਂ ਦੀ ਵਰਤੋਂ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਕੰਪਿਊਟਿੰਗ ਦੇ  ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾਣ ਜਿਨ੍ਹਾਂ ਦੀ ਸਰਪ੍ਰਸਤੀ ਸਥਾਨਕ ਲੋਕਾਂ ਯਾ ਉਦਯੋਗਿਕ ਇਕਾਈਆਂ ਤੋਂ ਵੀ ਲੀਤੀ ਜਾ ਸਕਦੀ ਹੈ।

*ਪੰਜਾਬ ਤੌਂ ਬਾਹਰ ਪੰਜਾਬੀ ਬੋਲਣ ਵਾਲੀ ਘੱਟ ਗਿਣਤੀ ਵਲੋਂ ਚਲਾਏ ਜਾ ਰਹੇ ਸਕੂਲਾਂ, ਦਸਤਕਾਰੀ ਸਕੂਲਾਂ ਆਈ ਟੀ ਆਈ ਸੰਸਥਾਨਾਂ ਵਿੱਚ ਆਡੀਓ ਵੀਡੀਓ ਤੇ ਕਮਪਿਊਟਰ ਸਹੂਲਤਾਂ ਦੀ ਵਰਤੋਂ ਨਾਲ ਨਿਯੋਜਿਤ ਕੀਤੇ  ਪੰਜਾਬੀ ਭਾਸ਼ਾ ਅਤੇ ਪੰਜਾਬੀ ਕੰਪਿਊਟਿੰਗ ਦੇ  ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾਣ ਜਿਨ੍ਹਾਂ ਦੀ ਸਰਪ੍ਰਸਤੀ ਲਾਭ ਕਮਾਂਦੀਆਂ ਸਰਕਾਰੀ ਕੰਪਨੀਆਂ ਤੇ ਸਥਾਨਕ ਲੋਕਾਂ ਯਾ ਉਦਯੋਗਿਕ ਇਕਾਈਆਂ ਤੋਂ ਲੀਤੀ ਜਾ ਸਕਦੀਹੈ।

*ਮੁਕਦੀ ਗੱਲ ਕਿ ਗਿਆਨ ਦੇ ਪਾੜੇ ਨੂ ਘੱਟ ਕਰਕੇ ਪੰਜਾਬੀ ਨੂੰ ਕੇਵਲ ਸਾਹਿਤਕ ਹੀ ਨਹੀ ਰੋਟੀ ਰੋਜ਼ੀ ਤੇ ਰੋਜ਼ ਵਰਤੋਂ ਦੀ ਭਾਸ਼ਾ ਬਨਾਉਣ ਦਾ ਉਪਰਾਲਾ ਕਿਤਾ ਜਾਏ ਜੋ ਕਿ ਡਾਕ ਚਿਠੀਆਂ ਦੇ ਲੋਪ ਹੋਣ ਲਿਖਣ ਦਿ ਮੁਹਾਰਤ ਤੌਂ ਲੋਪ ਹੁੰਦੀ ਜਾ ਰਹੀ ਹੈ ਤੇ ਕੇਵਲ ਸਟੇਜ ਦੀ ਸ਼ਿੰਗਾਰੀ ਭਾਸ਼ਾਂ ਬਣਦੀ ਜਾ ਰਹੀ ਹੈ।

*ਮੋਬਾਈਲ ਕੰਪਨੀਆਂ ਪੰਜਾਬੀ ਵਿੱਚ ਸੁਨੇਹੇ ਭੇਜਣ ਵਾਲੇ ਮੋਬਾਈਲ ਕੀ ਬੋਰਡ ਬਨਾਉਣ ਤੇ ਆਮ ਪੰਜਾਬੀ ਇਸ ਨੂੰ ਵਰਤੌਂ ਵਿੱਚ ਲਿਆਣ</B>

*(ਉਪਰੋਕਤ ਸੁਝਾਅ ਇਕ ਉਤਰਾਖੰਡ ਦੇ ਡੈਲਿਗੇਟ ਵਲੌਂ ਪੇਸ਼ ਕਿਤੇ ਗਏ।)

ਪੰਜਾਬੀ ਖੋਜ ਇਕ ਬਹੁਤ ਹੀ ਉਪਯੋਗੀ ਖੋਜ ਇੰਜਣ ਹੈ ਜਿਸ ਦੀ ਵਰਤੌਂ ਕਰਕੇ ਅਸਾਨੀ ਨਾਲ ਇੰਟਰਨੈੱਟ ਉੱਤੇ ਯੂਨੀਕੋਡ ਫੌਂਟ ਵਿੱਚ ਪਈਆਂ ਦਸਤਾਵੇਜਾਂ ਨੂੰ ਖੋਜਿਆ ਜਾ ਸਕਦਾ ਹੈ।

ਇਸ ਕਾਨਫਰੰਸ ਦੀ ਸਫਲਤਾ ਤਾਂ ਹੀ ਮੰਨੀ ਜਾਏਗੀ ਜਿ ਇਨ੍ਹਾਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ।

===ਤੀਸਰੀ ਵਿਸ਼ਵ ਪੰਜਾਬੀ ਕਾਨਫ਼ਰੰਸ ਜਲੰਧਰ ਫਰਵਰੀ ੧੫-੧੭ ੨੦੦੭===

ਪੰਜਾਬੀ ਜ਼ੁਬਾਨ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣੇ


ਪੰਜਾਬੀ ਨੂੰ ਦਿੱਤੀ ਗਈ ਕਨੂੰਨੀ ਮਾਨਤਾ ਦੇ ਬਾਵਜੂਦ ਜੇ ਪੰਜਾਬੀ ਅੱਜ ਨਾ ਤਾਂ ਉਚੇਰੀ ਸਿੱਖਿਆ ਦਾ
ਮਾਧਿਅਮ ਬਣ ਸਕੀ ਹੈ ਤੇ ਨਾ ਹੀ ਇਸ ਨੂੰ ਸਹੀ ਮਾਅਨਿਆਂ ਵਿਚ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੈ ਅਤੇ
ਨਾ ਹੀ ਇਹ ਲੋਕਾਂ ਵਿਚ ਰੁਜ਼ਗਾਰ ਪ੍ਰਾਪਤੀ ਦਾ ਸਾਧਨ ਬਣ ਸਕੀ ਹੈ ਇਸ ਪਿੱਛੇ ਰਾਜਨੀਤਕ ਸ਼ਕਤੀਆਂ ਦਾ
ਪੰਜਾਬੀ ਪ੍ਰਤੀ ਗੈਰ ਭਾਸ਼ਾ ਵਿਗਿਆਨਕ ਵਤੀਰਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਸਾਡੇ ਹੁਣ ਤੱਕ ਦੇ
ਰਾਜਸੀ ਪ੍ਰਬੰਧ ਜਿਨ•ਾਂ ਨੇ ਵਿਦਿਅਕ ਪ੍ਰਬੰਧ, ਸਿੱਖਿਆ ਦੀ ਨੀਤੀ, ਭਾਸ਼ਾ ਨੀਤੀ ਅਤੇ ਰੁਜ਼ਗਾਰ ਨੀਤੀ ਆਦਿ
ਸੰਬੰਧੀ ਬੁਨਿਆਦੀ ਚੌਖਟਾ ਤਿਆਰ ਕਰਨਾ ਹੁੰਦਾ ਹੈ ਉਨ•ਾਂ ਦਾ ਪੰਜਾਬੀ ਨਾਲ ਸਲੂਕ ਹਮੇਸ਼ਾਂ ਮਤਰੇਆਂ
ਵਰਗਾ ਹੀ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤੇ ਜਾਣ ਦੇ ਬਾਵਜੂਦ ਵੀ 40 ਸਾਲ ਹੋ
ਗਏ ਹਨ ਅਜੇ ਤੱਕ ਸਾਰੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਨੂੰ ਪੂਰੀ ਤਰ•ਾਂ ਨਾਲ ਕੰਮਕਾਜ ਦੀ ਭਾਸ਼ਾ
ਵਜੋਂ ਲਾਗੂ ਨਹੀਂ ਕੀਤਾ ਜਾ ਸਕਿਆ। ਭਾਸ਼ਾ ਵਿਭਾਗ ਪੰਜਾਬ ਦੇ ਹਵਾਲੇ ਨਾਲ ਛਪੀ ਇਕ ਰਿਪੋਰਟ
ਮੁਤਾਬਿਕ ਸੰਨ 2002 ਵਿਚ ਭਾਸ਼ਾ ਵਿਭਾਗ ਵੱਲੋਂ 694 ਸਰਕਾਰੀ ਦਫ਼ਤਰਾਂ ਦਾ ਮੁਆਇਨਾ ਕੀਤਾ ਗਿਆ।
ਅਚਾਨਕ ਮਾਰੇ ਛਾਪਿਆਂ ਦੌਰਾਨ ਪਤਾ ਲੱਗਾ ਕਿ ਇਨ•ਾਂ ਦਫ਼ਤਰਾਂ ਵਿਚ 261 ਅਧਿਕਾਰੀ ਅਤੇ 431
ਕਰਮਚਾਰੀ ਦਫ਼ਤਰੀ ਕੰਮ ਕਾਜ ਵਿਚ ਬਿਲਕੁਲ ਪੰਜਾਬੀ ਦੀ ਵਰਤੋਂ ਨਹੀਂ ਸਨ ਕਰ ਰਹੇ। ਜਦੋਂ ਕਿ ਪੰਜਾਬ
ਰਾਜ ਭਾਸ਼ਾ ਐਕਟ 29 ਦਸੰਬਰ 1967 ਨੂੰ ਵਿਧਾਨ ਮੰਡਲ ਵਿਚ ਪਾਸ ਹੋ ਚੁੱਕਿਆ ਸੀ ਅਤੇ ਇਸ ਐਕਟ
ਅਨੁਸਾਰ ਪਹਿਲੀ ਜਨਵਰੀ 1968 ਤੋਂ ਜ਼ਿਲ•ਾ ਪੱਧਰ ’ਤੇ ਪੰਜਾਬੀ ਲਾਗੂ ਕਰ ਦਿੱਤੀ ਗਈ ਸੀ। ਸੋ ਇਸ
ਰਿਪੋਰਟ ਮੁਤਾਬਿਕ ਕਨੂੰਨ ਦੇ ਲਾਗੂ ਹੋਣ ਤੋਂ 34 ਸਾਲ ਬਾਅਦ ਤੱਕ ਵੀ ਜੋ ਨਤੀਜਾ ਸਾਹਮਣੇ ਆਇਆ ਹੈ
ਉਹ ਆਪ ਸਭ ਦੇ ਸਾਹਮਣੇ ਹੀ ਹੈ। ਜੇ ਮਿਥ ਕੇ ਸਾਰੇ ਹੀ ਸਰਕਾਰੀ ਦਫ਼ਤਰਾਂ ਵਿਚ ਛਾਪੇ ਮਾਰੇ ਜਾਣ ਤਾਂ
ਨਤੀਜਾ ਕਿਹੋ ਜਿਹਾ ਹੋਵੇਗਾ। ਸ਼ਾਇਦ ਇਸ ਲਈ ਕੁੱਝ ਕਹਿਣ ਦੀ ਜ਼ਰੂਰਤ ਨਹੀਂ ਹੈ। ਜੇ ਸਰਕਾਰੀ
ਅਦਾਰਿਆਂ ਦੀ ਇਹ ਸਥਿਤੀ ਹੈ ਤਾਂ ਪ੍ਰਾਈਵੇਟ ਅਦਾਰਿਆਂ ਬਾਰੇ ਕੀ ਕਲਪਨਾ ਕੀਤੀ ਜਾ ਸਕਦੀ ਹੈ?
ਇਕ ਕੌਮ ਦੀ ਕੌਮੀ ਭਾਸ਼ਾ ਨੂੰ ਵਿਕਸਤ ਕਰਨ ਲਈ ਉਸਦੇ ਯੋਜਨ ਕਾਰਾਂ ਨੂੰ ਇਹ ਗੱਲ ਹਮੇਸ਼ਾ ਸਾਹਮਣੇ
ਰੱਖ ਕੇ ਚੱਲਣੀ ਹੋਵੇਗੀ ਕਿ ਵੱਖ-ਵੱਖ ਮਨੋਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਰਾਹੀਂ ਇਹ ਗੱਲ ਉਭਰ
ਕੇ ਸਾਹਮਣੇ ਆਈ ਹੈ ਕਿ ਵਿਅਕਤੀ ਨੂੰ ਮਾਤ ਭਾਸ਼ਾ ਰਾਹੀਂ ਹੀ ਵਧੇਰੇ ਚੰਗੀ ਤਰ•ਾਂ ਅਤੇ ਅਸਰਦਾਰ ਢੰਗ
ਨਾਲ ਪੜ•ਾਇਆ ਜਾ ਸਕਦਾ ਹੈ। ਜਦੋਂ ਵਿਦਿਆਰਥੀ ਨੂੰ ਉਸਦੀ ਮਾਂ ਬੋਲੀ ਰਾਹੀਂ ਪੜ•ਾਇਆ ਜਾਵੇ ਤਾਂ
ਉਸਦੀ ਗ੍ਰਹਿਣ ਕਰਨ ਦੀ ਅਤੇ ਗੱਲ ਕਹਿਣ ਦੀ ਸਮਰੱਥਾ ਵੱਧ ਜਾਂਦੀ ਹੈ, ਉਸਦੀ ਆਪਣੇ ਵਿਸ਼ੇ ’ਤੇ ਪਕੜ
ਵਧ ਜਾਂਦੀ ਹੈ ਅਤੇ ਉਹ ਪੜ•ਾਈ ਜਾ ਰਹੀ ਗੱਲ ਨੂੰ ਵਧੇਰੇ ਚੰਗੀ ਤਰ•ਾਂ ਸਮਝ ਸਕਦਾ ਹੈ ਅਤੇ ਦੇਰ ਤੱਕ ਇਹ
ਗੱਲਾਂ ਉਸ ਦੀ ਯਾਦ ਸ਼ਕਤੀ ਦਾ ਅੰਗ ਬਣੀਆਂ ਰਹਿੰਦੀਆਂ ਹਨ। ਯੂਨਾਈਟਡ ਨੇਸ਼ਨਜ ਦੇ ਮਨੁੱਖੀ
ਅਧਿਕਾਰਾਂ ਦੀ ਘੋਸ਼ਣਾ ਪੱਤਰ ਵਿਚ ਵੀ ਮੁਢਲੀ ਸਿੱਖਿਆ ਬੱਚੇ ਦੀ ਮਾਤ ਭਾਸ਼ਾ ਵਿਚ ਦੇਣ ਦੇ ਅਧਿਕਾਰ ਦੀ
ਗੱਲ ਕੀਤੀ ਗਈ ਹੈ। ਭਾਰਤ ਵਿਚ ਸਕੂਲੀ ਸਿੱਖਿਆ ਨਾਲ ਸੰਬੰਧਿਤ ਖੋਜ ਅਤੇ ਸਿਖਲਾਈ ਦੀ ਕੌਮੀ
ਪਰਿਸ਼ਦ ਐਨ ਸੀ.ਈ.ਆਰ.ਟੀ. ਨੇ ਨੈਸ਼ਨਲ ਕਰੀਕਲਮ ਫਰੇਮਵਰਕ ਨਾਂ ਦੀ ਇਕ ਪੁਸਤਕ ਛਾਪੀ ਹੈ ਜਿਸ
ਵਿਚ ਸਕੂਲੀ ਸਿੱਖਿਆ ਦੀ ਸਿਲੇਬਸ ਕੀ ਹੋਵੇ ਦਾ ਵੇਰਵਾ ਦਿੱਤਾ ਗਿਆ ਹੈ। ਸਕੀਮ ਆਫ ਸਟਡੀਜ਼ ਦੇ
ਅੰਤਰਗਤ ਪ੍ਰਾਇਮਰੀ ਸਕੂਲਾਂ ਦਾ ਸਿਲੇਬਸ ਪੰਨਾ 47-48 ਤੇ ਇਸ ਤਰ•ਾਂ ਲਿਖਿਆ ਗਿਆ ਹੈ- ਜਮਾਤਾਂ
ਪਹਿਲੀਂ ਤੋ ਤੀਜੀ
+ ਇਕ ਭਾਸ਼ਾ - ਮਾਤ ਭਾਸ਼ਾ ਜਾਂ ਪ੍ਰਦੇਸ਼ਿਕ ਭਾਸ਼ਾ
2 ਹਿਸਾਬ, 3 ਸਿਹਤਮੰਦ ਅਤੇ ਉਪਜਾਊ ਜੀਵਨ ਦੀ ਕਲਾ
ਤੀਜੀ ਤੋਂ ਪੰਜਵੀ ਤੱਕ ਇਕ ਭਾਸ਼ਾ- ਮਾਤ ਭਾਸ਼ਾ ਜਾਂ ਪ੍ਰਦੇਸ਼ਿਕ ਭਾਸ਼ਾ
ਹਿਸਾਬ, ਵਾਤਾਵਰਣ ਅਧਿਐਨ ਅਤੇ ਸਿਹਤਮੰਦ ਅਤੇ ਉਪਜਾਊ ਜੀਵਨ ਦੀ ਕਲਾ
ਪਰ ਇਥੇ ਮਸਲਾ ਇਹ ਹੈ ਕਿ ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ
ਕਰਨ ਲਈ ਵਿਦਿਆਰਥੀਆਂ ਕੋਲ ਕੋਈ ਉੱਚੀ ਕੋਟੀ ਦਾ ਸਾਹਿਤ ਹੀ ਉਪਲਬਧ ਨਹੀਂ ਹੈ ਤਾਂ ਉਹ ਪੰਜਾਬੀ
ਨੂੰ ਉਚੇਰੀ ਸਿੱਖਿਆ ਦਾ ਮਾਧਿਅਮ ਕਿਵੇਂ ਬਣਾਉਣ? ਇਸੇ ਲਈ ਉਨ•ਾਂ ਨੂੰ ਵਿਗਿਆਨ ਟੈਕਨੌਲਜੀ ਦੀ
ਸਿੱਖਿਆ ਪ੍ਰਾਪਤ ਕਰਨ ਲਈ ਦੂਜੀਆਂ ਭਾਸ਼ਾਵਾਂ ਵੱਲ ਭੱਜਣਾ ਪੈਂਦਾ ਹੈ। ਵਿਦਿਆਰਥੀਆਂ ਨੂੰ ਪੜ•ਾਉਂਦਿਆਂ
ਕਈ ਵਾਰ ਅਜਿਹੇ ਵਿਦਿਆਰਥੀਆਂ ਨਾਲ ਵਾਹ ਪੈਦਾ ਹੈ ਜਿਹੜੇ ਸਕੂਲਾਂ ਵਿਚ ਮੁਢਲੀ ਸਿੱਖਿਆ ਪੰਜਾਬੀ
ਵਿਚ ਹਾਸਿਲ ਕਰਦੇ ਹਨ ਅਤੇ ਜਦੋਂ ਸਾਇੰਸ ਦੇ ਕਿਸੇ ਖੇਤਰ ਵਿਚ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ
ਲਈ ਜਾਂਦੇ ਹਨ ਤਾਂ ਕਈ ਵਾਰ ਦੂਜੀ ਭਾਸ਼ਾ ਵਿਚ ਉਪਲਬਧ ਜਾਣਕਾਰੀ ਉਨ•ਾਂ ਨੂੰ ਬਹੁਤ ਓਪਰੀ ਲਗਦੀ ਹੈ।
ਪੜ•ਨ ਲਿਖਣ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਉਹ ਆਪਣਾ ਆਤਮ ਵਿਸ਼ਵਾਸ ਖੋ ਬੈਠਦੇ ਹਨ ਤੇ
ਕਈ ਵਾਰ ਪੜ•ਾਈ ਹੀ ਛੱਡ ਜਾਂਦੇ ਹਨ, ਨਿਰਾਸ਼ਾਵਾਦ ਦਾ ਸ਼ਿਕਾਰ ਹੁੰਦੇ ਹਨ, ਨਸ਼ਿਆਂ ਵਰਗੀਆਂ ਲਾਹਨਤਾਂ
ਵਿਚ ਫਸ ਜਾਂਦੇ ਹਨ। ਸਮਾਜਿਕ ਸਮੱਸਿਆਵਾਂ ਵਧਦੀਆਂ ਹਨ ਤੇ ਦੋਸ਼ ਸਾਰਾ ਪੰਜਾਬੀ ਭਾਸ਼ਾ ਸਿਰ ਆ ਜਾਂਦਾ
ਹੈ। ਜਦੋਂ ਕਿ ਦੋਸ਼ ਸਾਰਾ ਉਸ ਸਿੱਖਿਆ ਨੀਤੀ ਦਾ ਹੈ ਜਿਸਨੇ ਕਦੇ ਇਸ ਵੱਲ ਗੌਰ ਹੀ ਨਹੀਂ ਫੁਰਮਾਇਆ ਕਿ
ਬੱਚੇ ਨੂੰ ਹਰ ਤਰ•ਾਂ ਦੀ ਵਿਦਿਆ ਜੇ ਉਸਦੀ ਮਾਤ ਭਾਸ਼ਾ ਵਿਚ ਹੀ ਕਰਵਾਈ ਜਾਵੇ ਤਾਂ ਉਹ ਕਿੰਨੀਆਂ
ਕਿੱਡੀਆਂ ਵੱਡੀਆਂ-ਵੱਡੀਆਂ ਗੱਲਾਂ ਮਾਰ ਸਕਦਾ ਹੈ? ਸਾਡੇ ਸਾਹਮਣੇ ਰੂਸ, ਚੀਨ, ਜਰਮਨ, ਫਰਾਂਸ,
ਪੁਰਤਗਾਲ, ਕੋਰੀਆ ਆਦਿ ਅਨੇਕਾਂ ਦੇਸ਼ਾਂ ਦੀਆਂ ਉਦਾਹਰਣਾਂ ਹਨ ਜਿੱਥੇ ਉਨ•ਾਂ ਨੇ ਹਰ ਖੇਤਰ ਵਿਚ ਤਰੱਕੀ
ਆਪਣੀ ਮਾਤ ਭਾਸ਼ਾ ਰਾਹੀਂ ਹੀ ਕੀਤੀ ਹੈ। ਜੇ ਇਹ ਦੇਸ਼ ਆਪਣੀ ਮਾਤਾ ਭਾਸ਼ਾ ਅਪਣਾ ਕੇ ਇੰਨਾ ਵਿਕਾਸ
ਕਰ ਸਕਦੇ ਹਨ ਤਾਂ ਅਸੀਂ ਪੰਜਾਬੀ ਰਾਹੀਂ ਤਰੱਕੀ ਕਿਉਂ ਨਹੀਂ ਕਰ ਸਕਦੇ?
ਪੰਜਾਬੀ ਭਾਸ਼ਾ ਰੁਜ਼ਗਾਰ ਦਾ ਸਾਧਨ ਨਹੀਂ ਹੈ ਕਿ ਇਹ ਵੀ ਇਕ ਪਛੜਾਪਨ ਹੈ ਜਿਹੜੀ ਕਿ ਪੰਜਾਬੀਆਂ
ਦੀ ਮਾਨਸਿਕਤਾ ਵਿਚ ਭਰ ਦਿੱਤਾ ਗਿਆ ਹੈ। ਰੁਜ਼ਗਾਰ ਪ੍ਰਾਪਤੀ ਦਾ ਅਰਥ ਕੇਵਲ ਸਰਕਾਰੀ ਜਾਂ ਪ੍ਰਾਈਵੇਟ
ਅਦਾਰਿਆਂ ਵਿਚ ਨੌਕਰੀਆਂ ਕਰਨਾ ਹੀ ਨਹੀਂ ਹੈ। ਵੱਖ-ਵੱਖ ਕਿੱਤਿਆਂ ਵਿਚ ਲੱਗੇ ਹੋਏ ਲੋਕ ਆਪਣੇ ਕੰਮ
ਕਾਰ ਨੂੰ ਪੰਜਾਬੀ ਦੀ ਵਰਤੋਂ ਰਾਹੀਂ ਬੜੇ ਸੁਚਾਰੂ ਢੰਗ ਨਾਲ ਕਰਦੇ ਹਨ। ਟਰੈਕਟਰ ਮਕੈਨਿਕ, ਸਕੂਟਰ
ਮਕੈਨਿਕ, ਕਾਰ ਮਕੈਨਿਕ ਇਥੋਂ ਤੱਕ ਕਿ ਕੰਪਿਊਟਰ ਹਾਰਡਵੇਰ ਦਾ ਕੰਮ ਕਰਨ ਵਾਲੇ ਸਾਰੇ ਪੰਜਾਬੀ ਭਾਸ਼ਾ
ਦੀ ਹੀ ਵਰਤੋਂ ਕਰਦੇ ਹਨ। ਜਦੋਂ ਕਿ ਇਨ•ਾਂ ਅਤੇ ਇਹੋ ਜਿਹੇ ਅਨੇਕਾਂ ਹੋਰ ਕਿੱਤਿਆਂ ਵਿਚ ਵਿਗਿਆਨ
ਟੈਕਨੌਲਜੀ ਦੀ ਵਰਤੋਂ ਹੁੰਦੀ ਹੈ। ਟਰੈਕਟਰ ਦੇ ਪੁਰਜ਼ੇ ਜਾਂ ਕਾਰ ਦਾ ਇੰਜਣ ਵਿਗਿਆਨ ਦੀ ਹੀ ਕਾਢ ਹੈ
ਪਰੰਤੂ ਉਸ ਨੂੰ ਠੀਕ ਕਰਨ ਵਾਲਾ ਵਿਅਕਤੀ ਸਿੱਧੀ ਸਾਦੀ ਪੰਜਾਬੀ ਭਾਸ਼ਾ ਵਿਚ ਉਸ ਦੇ ਇੰਜਣ ਦੇ ਢਾਂਚੇ
ਨੂੰ, ਉਸ ਦੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਸਮਝਦਾ ਹੈ। ਕਿਸਾਨ, ਕਾਰੀਗਰ ਆਪਣੇ ਕੰਮ ਹਮੇਸ਼ਾ ਮਾਂ ਬੋਲੀ
ਰਾਹੀਂ ਹੀ ਕਰਦੇ ਹਨ ਤੇ ਇਕ ਦੂਜੇ ਨੂੰ ਸਮਝਦੇ ਸਮਝਾਉਂਦੇ ਹਨ। ਕਿਸੇ ਵੀ ਖਿੱਤੇ ਦਾ ਵਿਕਾਸ ਜਿੰਨਾ
ਹੀ ਨਹੀਂ ਪੂਰੇ ਭਾਰਤ ਵਿਚੋਂ
ਅੰਨ ਦੀ ਥੁੜ ਖਤਮ ਹੋ ਗਈ। ਇਥੇ ਫਿਰ ਉਹੀ ਪਹਿਲਾਂ ਵਾਲੀ ਗੱਲ ਆ ਖੜ•ਦੀ ਹੈ ਕਿ ਇਹ ਇਕ ਸਰਕਾਰੀ
ਉਪਰਾਲਾ ਹੀ ਸੀ ਜਿਸ ਕਾਰਨ ਖੇਤੀ ਦੇ ਖੇਤਰ ਵਿਚ ਹੋਈਆਂ ਬੀਜਾਂ ਖਾਦਾਂ ਦੀਆਂ ਨਵੀਆਂ ਖੋਜਾਂ ਨੂੰ ਆਮ
ਲੋਕਾਂ ਤੱਕ ਪਹੁੰਚਾਇਆ ਜਾ ਸਕਿਆ। ਬਿਨਾਂ ਸਰਕਾਰਾਂ ਦੇ ਸੁਹਿਰਦ ਯਤਨਾਂ ਦੇ ਪੰਵਧੀਆ ਤੇ ਤੇਜੀ ਨਾਲ ਮਾਂ ਬੋਲੀ ਰਾਹੀਂ ਹੋ ਸਕਦਾ ਹੈ ਓਨਾ ਕਿਸੇ ਹੋਰ ਭਾਸ਼ਾ ਰਾਹੀਂ ਨਹੀਂ। ਸੱਠਵਿਆਂ ਵਾਲੇ
ਦਹਾਕੇ ਵਿਚ ਪੰਜਾਬ ਵਿਚ ਹਰੀ ਕ੍ਰਾਂਤੀ ਆਈ। ਭਾਵੇ ਕਿ ਉਸ ਦੇ ਨਤੀਜੇ ਕਾਫੀ ਬੁਰੇ ਨਿਕਲੇ, ਹਰਾ
ਇਨਕਲਾਬ ਕਾਫੀ ਨਾ ਪੱਖੀ ਰਿਹਾ ਪਰ ਮਾਂ ਬੋਲੀ ਦੇ ਸੰਬੰਧ ਵਿਚ ਉਸਦਾ ਜ਼ਿਕਰ ਮੈਂ ਇੱਥੇ ਇਸ ਲਈ ਕੀਤਾ
ਹੈ ਕਿ ਉਸ ਕ੍ਰਾਂਤੀ ਨੂੰ ਲਿਆਉਣ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਗਜ਼ੀਨ ‘ਚੰਗੀ ਖੇਤੀ’ ਦਾ
ਕਾਫੀ ਯੋਗਦਾਨ ਰਿਹਾ। ਮੈਗਜ਼ੀਨ ਪੰਜਾਬੀ ਵਿਚ ਹੋਣ ਕਾਰਨ ਉਸ ਵਿਚ ਦੱਸੀਆਂ ਗਈਆਂ ਗੱਲਾਂ ਨੂੰ
ਕਿਸਾਨਾਂ ਨੇ ਸੌਖਿਆ ਹੀ ਸਮਝ ਲਿਆ ਤੇ ਸਾਲਾਂ ਵਿਚ ਹੀ ਕੇਵਲ ਪੰਜਾਬ ’ਚ ਜਾਬੀ ਨੇ ਨਾ ਤਾਂ ਰਾਜ
ਭਾਸ਼ਾ ਦਾ ਅਮਲੀ ਰੂਪ ਧਾਰਨ ਕਰਨਾ ਹੈ ਅਤੇ ਨਾ ਹੀ ਲੋਕਾਂ ਨੇ ਇਸ ਮਾਨਸਿਕਤਾ ਵਿਚੋਂ ਨਿਕਲ ਸਕਣਾ ਹੈ
ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ। ਕਿਸੇ ਭਾਸ਼ਾ ਨੂੰ ਵਿਕਸਤ ਕਰਨਾ, ਨਵੀਂ ਸ਼ਬਦਾਵਲੀ ਦਾ ਵਿਕਾਸ
ਕਰਨਾ ਜਾਂ ਫਿਰ ਉਸਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨਾ ਵਿਅਕਤੀਗਤ ਜਾਂ ਕੁਝ ਕੁ ਅਦਾਰਿਆਂ ਦਾ ਕੰਮ
ਨਹੀਂ ਹੈ। ਇਸ ਲਈ ਬਹੁਤ ਸਾਰੇ ਸਾਧਨਾਂ ਦੀ ਜ਼ਰੂਰਤ ਹੈ ਤੇ ਉਹ ਸਾਧਨ ਸਰਕਾਰਾਂ ਹੀ ਮੁਹਈਆਂ ਕਰਵਾ
ਸਕਦੀਆਂ ਹਨ। ਵਿਗਿਆਨ ਟੈਕਨੌਲਜੀ ਦੀਆਂ ਕਿਤਾਬਾਂ ਪੰਜਾਬੀ ਵਿਚ ਮੁਹਈਆਂ ਕਰਵਾਈਆਂ ਜਾਣੀਆਂ
ਚਾਹੀਦੀਆਂ ਹਨ ਤੇ ਉਹ ਵੀ ਆਮ ਬੋਲ ਚਾਲ ਦੀ ਬੋਲੀ ਵਿਚ। ਇਹ ਨਹੀਂ ਕਿ ਏਨੀ ਔਖੀ ਸ਼ਬਦਾਵਲੀ
ਵਰਤੀ ਜਾਵੇ ਕਿ ਮੁੜ ਕੇ ਪੰਜਾਬੀ ਵਿਚ ਲਿਖੇ ਅੱਖਰਾਂ ਦਾ ਅਰਥ ਕਿਸੇ ਹੋਰ ਬੋਲੀ ਵਿਚੋਂ ਜਾ-ਜਾ ਕੇ ਲੱਭਣਾ
ਪਵੇ ਤੇ ਉਥੋਂ ਜ਼ਿਆਦਾ ਸੌਖਾ ਸਮਝ ਆਉਂਦਾ ਹੋਵੇ। ਕੰਪਿਊਟਰ ਦੇ ਖੇਤਰ ਵਿਚ ਕੰਮ ਹੋ ਰਿਹਾ ਹੈ ਪਰ ਅਜੇ
ਕਾਫੀ ਕੰਮ ਕਰਨਾ ਬਾਕੀ ਹੈ। ਕੰਪਿਊਟਰ ਤੇ ਭਾਸ਼ਾ ਮਾਹਿਰਾਂ ਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਇਹੋ
ਜਿਹੇ ਪ੍ਰੋਗਰਾਮ ਤਿਆਰ ਕੀਤੇ ਜਾ ਸਕਣ ਜਿਨ•ਾਂ ਰਾਹੀਂ ਕਿ ਪੰਜਾਬੀ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਨਾਲ ਖੁੱਲ•ਾ
ਡੁੱਲ ਅਦਾਨ ਪ੍ਰਦਾਨ ਹੋ ਸਕੇ। ਇਹ ਗੱਲ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਸਭਿਆਚਾਰ ਦਾ ਹਿੱਸਾ
ਬਣੇ ਬਿਨਾਂ ਕੋਈਵੀ ਗਿਆਨ ਵਿਗਿਆਨ ਸਮੂਹਿਕ ਬੌਧਿਕ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਦੇ ਸਕਦਾ।
ਸਭਿਆਚਾਰ ਅਤੇ ਉਸਦੇ ਵਿਸ਼ੇਸ਼ ਚਿੰਨ•ਾਂ ਦੀ ਵੱਖਰੀ ਪਛਾਣ ਬਣਾਈ ਰੱਖਣ ਲਈ ਅਤੇ ਬੌਧਿਕ ਵਿਕਾਸ ਦੇ
ਰਾਹ ਤੇ ਤੁਰਨ ਲਈ ਸਭ ਤੋਂ ਜ਼ਰੂਰੀ ਹੈ ਉਸ ਕੌਮ ਦੀ ਮੁਢਲੀ ਭਾਸ਼ਾ ਦਾ ਜਿਉਂਦੇ ਰਹਿਣਾ। ਭਾਸ਼ਾ ਦੇ ਜਿਉਂਦੇ
ਰਹਿਣ ਦਾ ਇਮਤਿਹਾਨ ਇਹ ਹੈ ਕਿ ਉਹ ਨਵੇਂ ਮਨੁੱਖ ਦੀਆਂ ਰੋਜ਼ਾਨਾ ਤੇ ਗਿਆਨ ਆਤਮਕ ਲੋੜਾਂ ਦੀ
ਪੂਰਤੀ ਕਰਦੀ ਹੋਵੇ। ਇਸ ਮਨੋਰਥ ਲਈ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਜ਼ਰੂਰੀ ਹੈ ਤਾਂ ਜੋ ਪੰਜਾਬੀ
ਆਪਣੀ ਵੱਖਰੀ ਪਛਾਣ ਰੱਖਦਾ ਹੋਇਆ ਉਸ ਵਿਚ ਆਪਣਾ ਸਿਰਜਣਾਤਮਕ ਯੋਗਦਾਨ ਪਾਉਣਦੇ ਸਮਰੱਥ
ਹੋਵੇ।
ਇਸਦੇ ਨਾਲ ਨਾਲ ਸਾਨੂੰ ਸਾਡੇ ਵਿਚ ਭਰੀ ਹੀਣਭਾਵਨਾ ਵਿਚੋਂ ਨਿਕਲਣਾ ਵੀ ਜ਼ਰੂਰੀ ਹੋਵੇਗਾ ਕਿ
ਪੰਜਾਬੀ ਦੀ ਸਿੱਖਿਆ ਰਾਹੀਂ ਅਸੀਂ ਆਪਣੇ ਭਵਿੱਖ ਦੀ ਕਲਪਨਾ ਨਹੀਂ ਕਰ ਸਕਦੇ। ਇਸ ਤੋਂ ਵੀ ਜ਼ਰੂਰੀ ਹੈ
ਕਿ ਸਰਕਾਰੀ ਨੀਤੀਆਂ ਖਿਲਾਫ ਸੰਘਰਸ਼। ਪੰਜਾਬੀ ਭਾਸ਼ਾ ਪ੍ਰੇਮੀ ਤੇ ਸੰਸਥਾਵਾਂ ਆਪਣੀ ਮਾਂ ਬੋਲੀ ਦੇ ਵਿਕਾਸ
ਲਈ ਅੱਗੇ ਆਈਏ ਤੇ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਇਸ ਤਰ•ਾਂ ਦੀਆਂ ਕਾਨਫਰੰਸਾਂ, ਸੈਮੀਨਾਰਾਂ ਦਾ
ਅਯੋਜਨ ਕਰਕੇ ਸਰਕਾਰਾਂ ਤੋਂ ਪੰਜਾਬੀ ਦੇ ਵਿਕਾਸ ਦੀ ਮੰਗ ਵੀ ਕਰਦੇ ਰਹੀਏ। ਪੰਜਾਬੀ ਨੂੰ ਉਸਦਾ ਬਣਦਾ
ਥਾਂ ਮਿਲਣ ਤੇ ਹੀ ਪੰਜਾਬੀਆਂ ਵਿਚ ਆਈ ਇਹ ਹੀਣ ਭਾਵਨਾ ਖਤਮ ਹੋਵੇਗੀ ਕਿ ਪੰਜਾਬੀ ਰੁਜ਼ਗਾਰ ਦੀ
ਭਾਸ਼ਾ ਨਹੀਂ ਬਣ ਸਕਦੀ।
ਨਿਰਦੋਸ਼ ਕੌਰ ਗਿੱਲ
ਅਮਰਦੀਪ ਸਿੰਘ ਸ਼ੇਰਗਿੱਲ
ਮੈਮੋਰੀਅਲ ਕਾਲਜ ਮੁਕੰਦਪੁਰ
===ਪੇਂਡੂ ਸਿਖਿਆ ਸੰਬੰਧੀ ਮਿਸ਼ਨ ਤੇ ਗੋਸ਼ਟੀ===

[[ਤਸਵੀਰ:Proclaimation 2.jpg|thumb|right|500px]]

ਵਿੱਦਿਅਕ ਮਾਹਿਰਾਂ ਵਲੋਂ ਸਿੱਖਿਆ ਕ੍ਰਾਂਤੀ ਲਈ ਪੁਕਾਰ ਕਰਦਾ ਐਲਾਨਨਾਮਾ ਜਾਰੀ

ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਦਿਅਕ ਕ੍ਰਾਂਤੀ ਲਹਿਰ ਚਲਾਉਣ ਦਾ ਐਲਾਨਨਾਮਾ ਜਾਰੀ ਕਰਦਿਆਂ, ਡੇਢ ਦਰਜਨ ਦੇ ਕਰੀਬ ਵਿਦਿਅਕ ਮਾਹਿਰਾਂ ਅਤੇ ਉਪਕੁਲਪਤੀਆਂ ਦੀ ਅਗਵਾਈ ਵਿੱਚ ਦੋ ਸੌ ਸਿੱਖਿਆ ਸ਼ਾਸ਼ਤਰੀਆਂ ਨੇ ਉੱਚ ਕਦਰਾਂ ੳਲੀ ਖੁਸ਼ਹਾਲ ਅਤੇ ਕਿਰਤ ਸਭਿਆਚਾਰ ਨਿਰਧਾਰਤ ਕਰਦੀ ਸਿੱਖਿਆ ਪ੍ਰਣਾਲੀ ਵਿੳਹਾਰ ਵਿੱਚ ਲਿਆਉਣ ਲਈ ਜਾਗ੍ਰਿਤ ਕੀਤਾ। ਲੁਧਿਆਣਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਦਿਅਕ ਸਲਾਹਕਾਰ ਕੌਂਸਲ ਵਲੋਂ ਕਰਵਾਈ ਪੰਜਾਬ ਵਿੱਚ ਵਿਦਿਆ ਦੀ ਅਜੋਕੀ ਸਥਿਤੀ, ਸਮੱਸਿਆਵਾਂ ਅਤੇ ਹੱਲ ਵਿਸ਼ੇ ਸੰਬੰਧੀ ਵਿਦਿਅਕ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਹੁਰਾਂ ਕਿਹਾ ਕਿ ਪੰਜਾਬ ਦਾ ਵਿਕਾਸ ਕਰਨ ਲਈ ਵਿਦਿਆ ਦਾ ਹਰ ਵਰਗ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਕੂਲ ਪੱਧਰ ਤੇ, ਕਾਲਜ ਪੱਧਰ ਤੇ ਅਤੇ ਹੁਣ ਗੁਰੂ ਗੰਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਸਿੱਖਿਆ ਦਾ ਪਸਾਰ ਕਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

ਦੋ ਸੌ ਦੇ ਕਰੀਬ ਪੁੱਜੇ ਵਿਦਿਅਕ ਮਾਹਿਰਾਂ ਵਿੱਚ ਡਾ: ਖੇਮ ਸਿੰਘ, ਸਾਬਕਾ ਵੀ.ਸੀ., ਪੀ.ਏ.ਯੂ., ਡਾ.ਐਸ.ਐਸ.ਜੌਹਲ, ਸਾਬਕਾ ਵੀ.ਸੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ: ਐਮ.ਐਸ.ਕੰਗ ਉਪਕੁਲਪਤੀ, ਪੀ.ਏ.ਯੂ., ਡਾ: ਐਸ.ਐਸ.ਗਿੱਲ, ਉਪਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼, ਡਾ: ਐਸ.ਪੀ. ਵੀ.ਸੀ., ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ: ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ: ਵੀ.ਸੀ., ਜੀ.ਐਨ.ਡੀ.ਯੂ.ਅੰਮ੍ਰਿਤਸਰ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹੀ ਵਿਸ਼ੇਸ਼ ਮਹਿਮਾਨਾਂ ਵਜੋਂ  ਸ੍ਰ: ਦਿਲਮੇਘ ਸਿੰਘ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ: ਗੁਰਮੋਹਨ ਸਿੰਘ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਕਮੇਟੀ, ਸ੍ਰ: ਮਿਹਰ ਸਿੰਘ ਚੀਫ਼ ਪੈਟਰਨ, ਗੁਰੂ ਅੰਗਦ ਦੇਵ ਐਜੂ: ਸੁਸਾਇਟੀ, ਲੰਡਨ, ਸ੍ਰ: ਰਣਜੋਧ ਸਿੰਘ, ਚੇਅਰਮੈਨ, ਰਾਮਗੜ੍ਹੀਆ ਐਜੂ: ਟਰੱਸਟ, ਲੁਧਿਆਣਾ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਦਿੱਲੀ, ਸ੍ਰ: ਗੁਰਦੀਪ ਸਿੰਘ, ਸ੍ਰ: ਡਾਇਰੈਕਟਰ ਐਕਸ: ਐਜੂ: ਪਾਲਮਪੁਰ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਸ਼ਾਮਲ ਹੋਏ। 

ਮਾਹਿਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੁਰਾਂ ਕਿਹਾ ਕਿ ਪੰਜਾਬ ਵਿੱਚ ਸਿਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੇਂਡੂ ਖੇਤਰ ਵਿੱਚ ਆਧੁਨਿਕ ਕਿਸਮ ਦੇ ਸਕੂਲਾਂ ਦੇ ਭਾਰੀ ਲੋੜ ਹੈ ਤਾਂ ਕਿ ਉਥੋਂ ਦੇ ਬੱਚੇ, ਅਗਲੇਰੀ ਕਾਲਜ ਵਿਦਿਆ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਹੋ ਸਕਣ। ਚੀਫ ਸਕੱਤਰ ਸ੍ਰ: ਇੰਦਰਪਾਲ ਸਿੰਘ ਹੁਰਾਂ ਸਪਸ਼ਟ ਕੀਤਾ ਕਿ ਸਟੱਡੀ ਸਰਕਲ ਵਲੋਂ ਹਮੇਸ਼ਾਂ ਹੀ ਇਹ ਯਤਨ ਰਿਹਾ ਹੈ ਕਿ ਨੌਜਵਾਨ ਦੀ ਸੰਪੂਰਨ ਸ਼ਖਸੀਅਤ ਉਸਾਰੀ ਦੇ ਲਈ ਇਕ ਚੰਗਾ ਪ੍ਰਭਾਵਸ਼ਾਲੀ ਵਿਦਿਅਕ ਢਾਂਚਾ ਉਸਾਰਨ ਦੀ ਲੋੜ ਹੈ ਜੋ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਅਨੁਸਾਰ ਸਿੱਖਿਆ ਦੇ ਪਰਉਪਕਾਰੀ ਸਰੂਪ ਨੂੰ ਉਜਾਗਰ ਕਰੇ ਤਾਂ ਜੋ ਵਿਦਿਆਰਥੀ ਚੰਗੀ ਵਿਦਿਆ ਲੈ ਕੇ ਜਿੱਥੇ ਆਪਣਾ ਜੀਵਨ ਉਸਾਰਨ, ਉਥੇ ਸਮਾਜ ਉਸਾਰੀ ਵਿੱਚ ਵੀ ਆਪਣਾ ਯੋਗਦਾਨ ਪਾਉਣ।

ਗੋਸ਼ਟੀ ਕਨਵੀਨਰ ਸ੍ਰ: ਇਕਬਾਲ ਸਿੰਘ ਹੁਰਾਂ ਵਿਦਿਅਕ ਸਥਿਤੀ ਦੀਆਂ ਵੰਗਾਰਾਂ ਸਾਹਮਣੇ ਲਿਆਂਦੀਆਂ। ਪ੍ਰੋ: ਬਲਵਿੰਦਰਪਾਲ ਸਿੰਘ ਹੁਰਾਂ ਵਿਦਿਅਕ ਖੇਤਰ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ। ਡਾ: ਐਸ.ਪੀ. ਸਿੰਘ ਹੁਰਾਂ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਪ੍ਰਾਇਮਰੀ ਸਿੱਖਿਆ ਦਾ ਮੰਦਾ ਹਾਲ ਭੂਮਿਕਾ ਨਹੀਂ ਨਿਭਾ ਰਹੀ। ਇਕ ਵਿਦਿਅਕ ਨੀਤੀ ਦੀ ਲੋੜ ਹੈ ਜੋ ਸਿੱਖਿਆ ਲਈ ਵਧੇਰੇ ਬਜਟ ਰੱਖੇ ਅਤੇ ਪ੍ਰਤੀਬੱਧ ਵਿਦਿਅਕ ਮਾਹਿਰਾਂ ਦੀਆਂ ਸੇਵਾਵਾਂ ਲੳ।

ਡਾ: ਐਸ.ਐਸ. ਗਿੱਲ, ਉਪਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਹੁਰਾਂ ਕਿਹਾ ਕਿ ਸਿੱਖਿਆ ਦੇ ਪਸਾਰ ਵਿੱਚ ਸਰਕਾਰ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ, ਪਿੰਡੋਂ-ਪਿੰਡ ਸਕੂਲ ਖੋਲ੍ਹੇ ਹਨ। ਅਧਿਆਪਕ ਸਮਰਪਿਤ ਹੋਣੇ ਚਾਹੀਦੇ ਹਨ ਤੇ ਸਮੁੱਚੀ ਸਮਾਜਿਕ ਤਸਵੀਰ ਆਦਰਸ਼ਕ ਹੋਵੇ । ਸੀਖਿਆ ਵਿੱਚ ਪੈਸਾ ਕਿੱਥੋਂ ਆਵੇ? ਇਹ ਵੱਡੀ ਸਮੱਸਿਆ ਹੈ, ਭਾਵੇਂ ਸਰਕਾਰ ਦੇਵੇ ਜਾਂ ਲੋਕ ਦੇਣ ਇਹ ਮਿਲਣਾ ਜ਼ਰੂਰੀ ਹੈ ਕਿਉਂਕਿ ਢਾਂਚਾ ਉਸਰਣਾ ਹੈ ਤੇ ਉਪਕਰਣ ਮਿਲਣੇ ਜ਼ਰੂਰੀ ਹਨ।

ਪੀ.ਏ.ਯੂ. ਦੇ ਉਪਕੁਲਪਤੀ ਡਾ: ਮਨਜੀਤ ਸਿੰਘ ਕੰਗ ਹੁਰਾਂ ਕਿਹਾ ਕਿ ਸਾਡੇ ਵੇਲੇ ਪਿੰਡ ਦੇ ਸਕੂਲ ਚ ਪੜ੍ਹਾਈ ਬਹੁਤ ਚੰਗੀ ਸੀ। ਸਰਕਾਰੀ ਸਕੂਲਾਂ ਵਿੱਚ ਜ਼ਿੰਮੇਦਾਰੀ ਨਿਸ਼ਚਤ ਕਰਨ ਦੀ ਭਾਰੀ ਲੋੜ ਹੈ। ਮੁੱਢਲੀ ਸਿੱਖਿਆ ਦੀ ਕਮਜ਼ੋਰੀ, ਉਚੇਰੀ ਸਿੱਖਿਆ ਦੀ ਕਮਜ਼ੋਰੀ ਬਣਦੀ ਹੈ। ਉੱਚ ਕਦਰਾਂ ਵਾਲੀ ਸਿੱਖਿਆ ਦੀ ਵੀ ਭਾਰੀ ਲੋੜ ਹੈ।

ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਹੁਰਾਂ ਇਤਿਹਾਸਕ ਨੁਕਤਾ ਪੇਸ਼ ਕੀਤਾ ਕਿ ਸ੍ਰ: ਪ੍ਰਤਾਪ ਸਿੰਘ ਕੈਰੋਂ ਵੇਲੇ ਸਕੂਲਾਂ ਦਾ ਸਰਕਾਰੀ ਕਰਨ ਦੀ ਨੀਤੀ ਸਫਲ ਨਾ ਹੋ ਸਕੀ। ਜੋ ਵਿਦਿਅਕ ਢਾਂਚਾ ਬਿਖਰ ਗਿਆ, ਉਸ ਨੂੰ ਮੁੜ ਸੰਗਠਿਤ ਕਰਨ ਦਾ ਸੱਦਾ ਦੇਣਾ ਚਾਹੀਦਾ ਹੈ। ਸਰਕਾਰ ਵਲੋਂ ਸਿਹਤ ਤੇ ਸਿੱਖਆ ਨੂੰ ਨਿੱਜੀ ਹੱਥਾਂ ਚ ਦੇਣ ਵਲ ਵਿਸ਼ੇਸ਼ ਧਿਆਨ ਹੈ। ਨਿੱਜੀ ਸਕੂਲਾਂ ਵਿੱਚ ਵੀ ਸਹੂਲਤਾਂ ਦੀ ਘਾਟ ਹੈ, ਨਵੇਂ ਸਕੂਲ ਖੋਲ੍ਹਣ ਦੀ ਥਾਂ ਢਾਂਚੇ ਨੂੰ ਸੰਗਠਿਤ ਕਰਨ ਦੀ ਲੋੜ ਹੈ ਤਾਂ ਕ ਗੁਣਾਤਮਕ ਸਿੱਖਿਆ ਦਿੱਤੀ ਜਾ ਸਕੇ। ਸ਼੍ਰੋਮਣੀ ਕਮੇਟੀ ਦੀ ਵਿਦਿਅਕ ਡਾਇਰੈਕਟੋਰੇਟ ਦੇ ਨਿਰਦੇਸ਼ਕ ਪ੍ਰਿੰ: ਡਾ: ਗੁਰਮੋਹਨ ਸਿੰਘ ਹੁਰਾਂ ਕਿਹਾ ਕਿ ਸਥਿਤੀ ਏਨੀ ਮਾੜੀ ਵੀਂ ਨਹੀਂ ਜਿੰਨੀ ਅਸੀਂ ਸੋਚ ਲੈਂਦੇ ਹਾਂ। ਸ਼੍ਰੋਮਣੀ ਕਮੇਟੀ ਵਲੋਂ ਪੱਚੀ ਕਾਲਜ ਤੇ ਪੰਜਾਹ ਸਕੂਲ ਚੱਲ ਰਹੇ ਹਨ। ਜੇ ਸਾਡੀਆਂ ਸੰਸਥਾਵਾਂ ਵਿੱਚ ਅਨੁਸਾਸ਼ਣ ਹੈ ਅਤੇ ਵਿਦਿਅਕ ਕੁਸ਼ਲਤਾ ਹੈ ਤਾਂ ਸਿੱਖਿਆ ਢਾਂਚਾ ਸਫਲ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਦੇਣਾ ਸਾਡਾ ਉਦੇਸ਼ ਹੋਵੇ ਤੇ ਵੱਖ-ਵੱਖ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਤੇ ਬੋਰਡ ਇਹ ਕੋਰਸ ਉਪਲਬਧ ਕਰਵਾਉਣ। ਪੰਜਾਬੀ ਭਾਸ਼ਾ ਸਾਡੇ ਲਈ ਜ਼ਰੂਰੀ ਹੈ ਪਰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀ ਸਿਖਲਾਈ ਕਰਵਾਉਣੀ ਸਮੇਂ ਦੀ ਲੋੜ ਹੈ।

ਡਾ: ਸਰਦਾਰਾ ਸਿੰਘ ਜੌਹਲ ਹੁਰਾਂ ਕਿਹਾ ਕਿ ਸਾਡਾ ਨਿਘਾਰ ਓਦੋਂ ਸ਼ੁਰੂ ਹੋਇਆ ਜਦੋਂ ਤੋਂ ਨਿੱਜੀ ਸਕੂਲਾਂ ਨੂੰ ਸੀ.ਬੀ.ਐਸ.ਈ. ਨਾਲ ਸਬੰਧਤ ਹੋ ਕੇ ਚੱਲਣ ਦੀ ਆਗਿਆ ਮਿਲੀ। ਸਰਕਾਰੀ ਸਕੂਲਾਂ ਨੂੰ ਇਕੱਠਾ ਕਰਕੇ ਅਧਿਆਪਕਾਂ ਦੀ ਸਮੱਸਿਆ ਹੱਲ ਹੋ ਸਕਦੀ ਹੈ ਤੇ ਚਾਲੀ ਇਕ ਦਾ ਅਨੁਪਾਤ ਪੂਰਾ ਹੋ ਸਕਦਾ ਹੈ। ਅਸੀਂ ਪੰਜਾਬ ਸਕੂਲ ਸਿੱਖਿਆ ਦੇ ਪੱਧਰ ਕਿਉਂ ਨਹੀਂ ਉੱਚਾ ਕਰ ਸਕਦੇ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹੁਰਾਂ ਵਿਦਿਅਕ ਮਾਹਿਰਾਂ ਸਹਿਤ, ਇਸ ਮੌਕੇ ਸਮਾਜਿਕ ਸ਼ਕਤੀਕਰਣ ਅਤੇ ਆਰਥਕ ਵਿਕਾਸ ਡਾਇਰੈਕਟੋਰੇਟ ਵਲੋਂ ਤਿਆਰ ਕੈਰੀਅਰ ਗਾਈਡੈਂਸ ਸਾਫਟਵੇਅਰ ਜਾਰੀ ਕੀਤਾ। ਜਿਸ ਨਾਲ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੂਲਕ ਅਗਵਾਈ ਦਿੱਤੀ ਜਾਵੇਗੀ। ਇਸ ਸਮੇਂ ਸਟੱਡ ਸਰਕਲ ਟਰੱਸਟ ਦੇ ਵਾਈਸ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਚੇਅਰਮੈਨ ਸ੍ਰ: ਜਤਿੰਦਰ ਸਿੰਘ, ਸਕੱਤਰ ਸ੍ਰ: ਗੁਰਮੀਤ ਸਿੰਘ, ਡਾ: ਚਰਨ ਕਮਲ ਸਿੰਘ, ਸ੍ਰ: ਸੁਰਜੀਤ ਸਿੰਘ, ਡਾ: ਪੁਸ਼ਪਇੰਦਰ ਸਿੰਘ, ਇੰਚਾਰਜ ਕੇਂਦਰੀ ਦਫ਼ਤਰ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ, ਸ੍ਰ: ਰਾਣਾ ਇੰਦਰਜੀਤ ਸਿੰਘ, ਚੇਅਰਮੈਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਇੰਜੀ: ਸੁਖਦੇਵ ਸਿੰਘ, ਪ੍ਰਿੰ: ਹਰੀ ਸਿੰਘ, ਸ੍ਰ: ਹਰਸਿਮਰਨ ਸਿੰਘ, ਸ੍ਰੀ ਆਨੰਦਪੁਰ ਸਾਹਿਬ, ਵੱਖ-ਵੱਖ ਕਾਲਜਾਂ ਦੇ ਪਿੰਸੀਪਲ, ਪ੍ਰੋਫੈਸਰ, ਮੈਨੇਜ਼ਮੈਂਟ ਕਮੇਟੀ ਦੇ ਮੁੱਖੀ, ਸਾਹਿਤਕਾਰ, ਵਿਦਿਆ ਸ਼ਾਸ਼ਤਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਸਮੂੰਹ ਉਪਕੁਲਪਤੀਆਂ ਅਤੇ ਵਿਦਿਅਕ ਮਾਹਿਰਾਂ ਵਲੋਂ ਇਕ ਐਲਾਨਨਾਮਾ ਜਾਰੀ ਕੀਤਾ ਗਿਆ 



[[Category:ਸੱਭਿਆਚਾਰ]]