Revision 82661 of "ਘਰਾਟਾਂ ਤੋਂ ਪਿੰਡਾਂ ਵਿੱਚ ਬਿਜਲੀ" on pawiki

[[ਤਸਵੀਰ:Majerovo vrilo vodenica 582007.jpg|400px|left|thumb|ਕਰੋਸ਼ੀਆ ਵਿਚ ਗਾਕ ਦਰਿਆ ਉੱਤੇ ਇੱਕ ਘਰਾਟ]]
[[ਤਸਵੀਰ:Vodenica_Majerovo_vrilo_07.jpg|300px|thumb|ਕਰੋਸ਼ੀਆ ਦੇ ਘਰਾਟ ਦਾ ਉੱਤਲਾ ਹਿੱਸਾ]]
[[ਤਸਵੀਰ:GhattaMHP.JPG|thumb|ਘੱਟਾ ਮਲਟੀਪਰਪਜ਼ ਯੂਨਿਟ ]]

[[ਤਸਵੀਰ:Ndraturiroshnimasiha.jpg|500px|thumb|ਐਮ ਡੀ ਰਤੂੜੀ, ਜੋ ਕਿ ਆਮ ਹਿੰਦੀ ਪੜ੍ਹੇ ਲਿਖੇ ਹਨ ਤੇ ਦਰਜੀ ਦਾ ਕੰਮ ਵੀ ਕਰਦੇ ਹਨ, ਟੀ ਵੀ ਇੰਟਰਵੀਊ ਦੇਂਦੇ ਹੋਏ]]

ਉਤਰਾਖੰਡ , ਭਾਰਤ ਦੇ ਪੌੜੀ ਗੜ੍ਹਵਾਲ ਜ਼ਿਲੇ ਵਿੱਚ ਇੱਕ ਇਨਕਲਾਬ ਕਰਵਟ ਲੈ ਰਿਹਾ ਹੈ। ਇਥੇ ਕਈ ਪਿੰਡਾਂ ਵਿੱਚ ਆਪਣੇ ਹੀ ਉੱਦਮ ਨਾਲ ਪਾਣੀ ਨਾਲ ਚੱਲਣ ਵਾਲੀਆਂ ਚੱਕੀਆਂ ਰਾਹੀਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ।ਪਿੰਡ ਵਾਲੇ ਆਪਣੇ ਉੱਦਮ ਨਾਲ ਧਨ ਇਕੱਠਾ ਕਰਕੇ ਥੋੜ੍ਹੇ ਸਾਧਨਾਂ ਵਿੱਚ ਹੀ ਇਹ ਉਪਰਾਲਾ ਕਰ ਲੈਂਦੇ ਹਨ। ਦੇਅਲੀ ਪਿੰਡ (30.05775N,78.3482E) ਦੇ ਇਕ ਸਧਾਰਨ ਦਰਜੀ ਨੇ, ਜਿਸ ਦਾ ਨਾਂ ਐਮ ਡੀ ਰਤੂੜੀ ਹੈ, ਹਾਲ ਵਿਚ ਹੀ ਇੱਕ ਟੀ ਵੀ ਇੰਟਰਵਿਊ ਵਿਚ ਦੱਸਿਆ ਕਿ ਉਹ ਇਹ ਉੱਦਮ ੨੮ ਸਾਲ ਤੋਂ ਕਰਦੇ ਆ ਰਹੇ ਹਨ। ਸ਼ੁਰੂ ਵਿਚ ਉਨ੍ਹਾਂ ੧ ਕਿਲੋਵਾਟ ਦਾ ਜਨਰੇਟਰ ਲਾਇਆ ਸੀ । ਅੱਜ ਉਹ ਆਪਣੇ [[ਮਾਈਕਰੋ ਹਾਈਡਰੋ ਯੂਨਿਟ]] ਰਾਹੀਂ ੫੦ ਕਿਲੋਵਾਟ ਬਿਜਲੀ ਉਤਪਾਦਨ ਅਸਾਨੀ ਨਾਲ ਕਰ ਲੈਂਦੇ ਹਨ ਤੇ ਪੂਰੇ ਪਿੰਡ ਵਿਚ ਰੌਸ਼ਨੀ ਦਾ ਮਸੀਹਾ ਬਣ ਗਏ ਹਨ। ਪਹਿਲਾਂ ਉਥੇ ਆਟਾ ਪੀਸਣ ਲਈ ਖਰਾਸ ਚਲਦੇ ਸਨ । ਉਨ੍ਹਾਂ ਚੱਕੀਆਂ ਦੇ ਡਿਜ਼ਾਈਨ ਵਿਚ ਸੁਧਾਰ ਕਰ ਕੇ ਉਨ੍ਹਾਂ ਜਨਰੇਟਰ ਸੈੱਟ ਤਿਆਰ ਕਰਵਾਇਆ । ਖਰਾਸਾਂ ਦੀ ਰਫ਼ਤਾਰ ਥੋੜ੍ਹੀ ਹੋਣ ਕਰਕੇ ਆਟਾ ਪਿਸਣ ਵਿਚ ਬਹੁਤ ਸਮਾਂ ਲਗਦਾ ਸੀ। ਹੁਣ ਬਿਜਲੀ ਦੀ ਮੋਟਰ ਨਾਲ ਚੱਲਣ ਕਰਕੇ ਇਨ੍ਹਾਂ ਚੱਕੀਆਂ ਦੀ ਰਫ਼ਤਾਰ ਬਹੁਤ ਵੱਧ ਗਈ ਹੈ ਤੇ ਪਿਸਾਈ ਦੀ ਗੁਣਵੱਤਾ ਵੀ। ਇਸ ਤੋਂ ਇਲਾਵਾ ਰੌਸ਼ਨੀ ਵੀ ਘਰ ਘਰ ਹੋ ਗਈ ਹੈ। ਦੇਖਾ ਦੇਖੀ ਹੋਰ ਪਿੰਡਾਂ ਵਿਚ ਜਿਥੇ ਪਾਣੀ ਦਾ ਮੋਘਾ (Head) ਮੌਜੂਦ ਹੈ, ਉਥੇ ਦੇ ਵਸਨੀਕਾਂ ਨੇ ਵੀ ਇਹ ਉਪਰਾਲੇ ਕੀਤੇ ਹਨ। ਹੁਣ ਉਤਰਾਖੰਡ ਸਰਕਾਰ ਵੀ ਇਸ ਲਈ ਜਾਗਰੂਕ ਹੋ ਗਈ ਹੈ ਤੇ ਲੋਕਾਂ ਲਈ ਫੰਡ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਬਣਾ ਰਹੀ ਹੈ।


== ਬਾਹਰੀ ਲਿੰਕ ==
* http://www.waterwheelfactory.com/index.htm
* http://www.waterwheelfactory.com/Leowheel.htm
* http://www.microhydropower.net/
* http://www.microhydropower.net/news/viewnews.php?ID=91
* http://greeningtea.unep.org/Greening%20the%20Tea%20Industry%20in%20East%20Africa%20Project%20Brief
* http://greeningtea.unep.org/
* http://palahipolytechnic.org/home.htm

[[ਸ਼੍ਰੇਣੀ:ਸ਼ਿਲਪ ਵਿਗਿਆਨ]]

[[af:Waterwiel]]
[[ar:ناعور]]
[[ca:Roda hidràulica]]
[[cs:Vodní kolo]]
[[de:Wasserrad]]
[[en:Water wheel]]
[[eo:Akvorado]]
[[es:Hidráulica#La rueda hidráulica]]
[[fi:Vesiratas]]
[[fr:Roue à aubes]]
[[hi:पनचक्की]]
[[hr:Vodeničko kolo]]
[[hu:Vízkerék]]
[[is:Vatnshjól]]
[[it:Ruota idraulica]]
[[ja:水車]]
[[ka:წყლის ბორბალი]]
[[ko:수차]]
[[mhr:Вӱдорва]]
[[ml:ജലചക്രം]]
[[ms:Roda air]]
[[nl:Waterrad]]
[[no:Vannhjul]]
[[pl:Koło wodne]]
[[pt:Roda de água]]
[[ru:Водяное колесо]]
[[sk:Vodné koleso]]
[[sv:Vattenhjul]]
[[uk:Водяне колесо]]