Difference between revisions 4438 and 4439 on pawikibooks

[[ਕਵਿਤਾ]] ਵਿਚ ਰਿਸ਼ਤਿਆਂ ਦੇ [[ਬੰਧਨ]] ਦਾ ਜ਼ਿਕਰ ਅਕਸਰ ਆਉਦਾਂ ਹੈ।ਮਨੁੱਖੀ ਮਨ ਦੀਆਂ ਭਾਵਨਾਮਾਂ ਜਦੋਂ ਅਤੀਤ ਜ਼ਾਂ ਵਰਤਮਾਨ ਦੇ ਦਰਪਣ ਵਿਚ ਝਾਤ ਮਾਰਦੀਆਂ ਹਨ ਤਾਂ ਉਸ ਦੇ ਨਾਲ ਸਬੰਧਤ ਰਿਸ਼ਤਿਆਂ ਵਿਚ ਵਿਚਰੇ ਇਨਸਾਨ, ਜਿਨਾਂ ਦਾ ਕਿ ਉਸ ਦੀ ਜ਼ਿੰਦਗੀ ਤੇ ਪ੍ਰਭਾਵ ਪਿਆ ਹੈ, ਦਾ ਖਿਆਲ ਅਵਚੇਤਨ ਮਨ ਵਿਚ ਪਿਆ ਰਹਿੰਦਾ ਹੈ ਅਤੇ ਸਮੇਂ ਸਮੇਂ ਸਿਰ ਜ਼ਰੂਰ ਯਾਦ ਆਉਦਾਂ ਹੈ।ਇਨਾਂ ਸਾਰੇ ਰਿਸ਼ਤਿਆਂ ਵਿਚੌਂ ਮਾਂ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿਸ ਦੀ ਬੁਨਿਆਦ ਵਿਚ ਨਿਸ਼ਕਾਮ ਪਿਆਰ, ਮਾਂ-ਪਿਉ ਦੇ ਪਿਆਰ ਦਾ ਵਲਵਲਾ ਤੇ ਕੁਦਰਤੀ ਨਿਯਮ ਦੀ ਨਿਪੁੰਨਤਾ ਦਾ ਸਾਗਰ ਹੈ। ਵਹਿੰਦੀ ਧਾਰਾ ਵਾਂਗੂੰ ਇਨਸਾਨੀ ਧਰੁਵਾਂ ਦੀ ਇਕਮਿਕਤਾ ਤੇ ਇਨਸਾਨੀ ਸਿਰਜਣਾ ਦੀ ਅਦਭੁੱਤ ਮਿਸਾਲ ਹੈ।ਸ਼੍ਰਿਸਟੀ ਦੇ ਅਟੱਲ ਨਿਯਮ ਵਿਚ ਨਿਰੰਤਰਤਾ ਦੀ ਜੋਤ ਦਾ ਮੂਲ ਰੂਪ ਮਾਂ ਹੈ ਜਿਹੜੀ ਕੁਦਰਤ ਦੇ ਵਰਦਾਨ ਸਦਕਾ ਪੈਦਾ ਹੋਏ ਜੀਵ (ਇਨਸਾਨ) ਨੂੰ ਆਪਣੀ ਕੁੱਖ ਵਿਚ ਰੱਖਦੀ ਹੈ ਤੇ ਜਨਮ ਦਿੰਦੀ ਹੈ।ਕੁਦਰਤ ਵੱਲੋਂ ਦਿੱਤੀ ਇਸ ਜੁੰਮੇਵਾਰੀ ਸਦਕਾ, ਜਨਮ ਲੈਣ ਵਾਲੇ ਇਨਸਾਨ ਅਤੇ ਮਾਂ ਵਿਚ ਨਿਰ-ਸਵਾਰਥੀ ਪਿਆਰ ਦਾ ਬੰਧਨ ਹੁੰਦਾ ਹੈ। ਮਾਂ ਜ਼ਾਂ ਬੱਚਾ ਭਾਵੇਂ ਕਿੰਨਾ ਹੀ ਸੁਭਾਅ ਜ਼ਾਂ ਕਰਮ ਦੇ ਤੌਰ ਤੇ ਵਖਰੇਵਾਂ ਰੱਖਦੇ ਹੋਣ ਪਰ ਅਦੁੱਤੀ ਪਿਆਰ ਦਾ ਬੰਧਨ ਉਨਾਂ ਵਿਚ ਸਦਾ ਕਾਇਮ ਰਹਿੰਦਾ ਹੈ।ਬਾਕੀ ਇਨਸਾਨੀ ਰਿਸ਼ਤਿਆਂ ਵਿਚ ਵੀ ਮੂਲ ਸਰੋਤ ਮਾਂ ਹੀ ਹੈ। ਮਾਂ ਇਕ ਬ੍ਰਹਮੰਡੀ ਆਤਮਾ ਵਾਂਗੂੰ ਹੈ। ਜਿਸ ਦੀ ਸਾਰਥਿਕਤਾ ਅਸੀਮ ਹੈ, ਅਟੱਲ ਹੈ ਤੇ ਸਕਾਰਾਆਤਿਮਿਕ ਹੈ। ਇਨਸਾਨ ਦੀ ਪਹਿਲੀ ਭਾਸ਼ਾ ਤੇ ਹੋਸ਼ ਹਵਾਸ ਦੀ ਪਾਠਸ਼ਾਲਾ ਹੈ।ਕਵਿਤਾ ਦੀ ਇਸ ਲੜੀ ਵਿਚ ਮਾਂ ਦਾ ਜ਼ਿਕਰ ਹੇਠਲੀ ਕਵਿਤਾ ਵਿਚ ਕਵਿਤਰੀ ਵੱਲੋਂ ਬੜੀ ਬਾਖੂਬੀ ਨਾਲ ਚਿਤਰਿਆ ਗਿਆ ਹੈ। ਇਕ ਧੀ ਦਾ ਮਾਂ ਨਾਲ ਪਿਆਰ ਤੇ ਮਾਂ ਦੀ ਜ਼ਿੰਦਗੀ ਦੀ ਗਾਥਾ ਵਿਚੌਂ ਵਖਰੇਵੇਂ ਭਰੇ ਅਹਿਸਾਸ ਦਾ ਤਜ਼ਰਬਾ ਹੈ। ਕਿਸ ਤਰਾਂ ਧੀ ਮਾਂ ਦੀ ਜ਼ਿੰਦਗੀ ਤੇ ਝਾਤ ਮਾਰ ਕੇ ਆਪਣੇ ਭਵਿੱਖ ਦੀ ਕਿਲਾਬੰਦੀ ਕਰਦੀ ਹੈ।ਧੀ ਮਾਂ ਦਾ ਸਹੁੱਪਣ ਤੇ ਦਰਦ ਨੂੰ ਬੇਹਤਰ ਤਰਾਂ ਸਮਝ ਸਕਦੀ ਹੈ। ਪੁੱਤ ਦਾ ਅਕਸਰ ਮਾਂ ਨਾਲ ਭਾਵਨਾਤਮਿਕ ਤੌਰ ਤੇ ਤਾਂ ਬੜਾ ਗੂੜਾ ਸਬੰਧ ਹੁੰਦਾ ਹੈ ਪਰ ਮਾਂ ਦੀ ਜ਼ਿੰਦਗੀ ਨੂੰ ਧੀ ਵਾਂਗੂੰ ਪੜਚੋਲਣ ਤੋਂ ਅਸਮਰਥ ਹੁੰਦਾ ਹੈ।

==ਕੁੱਝ ਕਵਿਤਾਵਾਂ==
``ਹੁਣ ਮਾਂ (ਸੁਖਵਿੰਦਰ ਅੰਮ੍ਰਿਤ  )`` 

ਹੁਣ ਮਾਂ ਬੁੱਢੀ ਹੋ ਗਈ ਹੈ 

ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ 

ਲ਼ਕੋ ਲਈਆਂ ਨੇ 

(contracted; show full)-ਸੌਕਣ ਆ ਜਾਣ ਦਾ ਡਰ 
-ਬੱਚੇ ਦੇ ਮਲ-ਮੂਤਰ ਦਾ ਡਰ
ਸਾਰੇ ਜ਼ੁਰਮਾਂ ਦੀ ਸਜ਼ਾ 
ਸਿਰਫ ਮਾਂ ਨੇ ਹੀ ਭੁਗਤੀ ਹੈ 
ਆਪਣੇ ਅਸਤਿਤਵ ਨੂੰ 
ਜ਼ਿਊਦਾਂ ਰੱਖਣ ਲਈ 
ਮਾਂ ਹੋਰ ਕੀ ਕਰੇ…।
--[[ਮੈਂਬਰ:Dhammu3193|Dhammu3193]] ([[ਮੈਂਬਰ ਚਰਚਾ:Dhammu3193|talk]]) ੧੨:੨੪, ੩ ਜੁਲਾਈ ੨੦੧੨ (UTC)