Revision 3876 of "ਪੰਜਾਬ" on pawikibooks{{ਮਿਟਾਓ|duplicate of the encyclopedic article from wikipedia. This wiki is not for encyclopedic articles but books}}[[ਤਸਵੀਰ:glapind.gif|right|thumb|ਭਾਰਤ ਵਿੱਚ ਪੰਜਾਬ ਦੀ ਸਥਿਤੀ]]'''ਪੰਜਾਬ''' ਉੱਤਰ-ਪੱਛਮੀ [[ਭਾਰਤ]] ਦਾ ਇਕ ਰਾਜ ਹੈ ਜੋ [[ਵੱਡੇ ਪੰਜਾਬ]] ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ [[ਪਾਕਿਸਤਾਨ]] ਵਿੱਚ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ [[ਜੰਮੂ ਅਤੇ ਕਸ਼ਮੀਰ]], ਉੱਤਰ-ਪੂਰਬ ਵਿੱਚ [[ਹਿਮਾਚਲ ਪ੍ਰਦੇਸ਼]], ਦੱਖਣ-ਪੂਰਬ ਵਿੱਚ [[ਹਰਿਆਣਾ|ਹਰਿਆਣੇ]], ਦੱਖਣ-ਪੱਛਮ ਵਿੱਚ [[ਰਾਜਸਥਾਨ]] ਅਤੇ ਪੱਛਮ ਵਿੱਚ [[ਪਾਕਿਸਤਾਨੀ ਪੰਜਾਬ]] ਨਾਲ ਲਗਦੀ ਹੈ| ਇਸਦਾ ਕੁਲ ਖੇਤਰਫਲ 50362 ਵਰਗ ਕਿਲੋਮੀਟਰ, ਅਤੇ ਜਨਸੰਖਿਆ 2,42,89,296 (2000) ਹੈ| ਪੰਜਾਬ ਦੇ ਮੁਖ ਸ਼ਹਿਰ [[ਅਮ੍ਰਿਤਸਰ]],[[ਲੁਧਿਆਣਾ]],[[ਜਲੰਧਰ]] ਅਤੇ [[ਪਟਿਆਲਾ]] ਹਨ। ਪੰਜਾਬ ਦੀ ਰਾਜਧਾਨੀ [[ਚੰਡੀਗੜ੍ਹ]] ਹੈ।
ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਜਿਸਦਾ ਅਰਥ ਹੈ ''ਪੰਜ ਪਾਣੀ'' ਜਿਸ ਦਾ ਸ਼ਾਬਦਿਕ ਅਰਥ ਹੈ ''ਪੰਜ ਦਰਿਆਵਾਂ ਦੀ ਧਰਤੀ''| ਇਹ ਪੰਜ ਦਰਿਆ ਹਨ :[[ਸਤਲੁਜ]], [[ਬਿਆਸ]], [[ਰਾਵੀ]], [[ਚਨਾਬ]] ਅਤੇ [[ਜੇਹਲਮ]]|
== ਭੂਗੋਲ ==
ਭੂਗੋਲਿਕ ਤੌਰ ਤੇ ਪੰਜਾਬ ਦਰਿਆ ਸਿੰਧ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦੁਆਰਾ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਦੁਆਰਾ ਗਿਆ ਇੱਕ ਮੈਦਾਨੀ ਖੇਤਰ ਹੈ|ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲਗੇ ਉੱਤਰ-ਪੂਰਬੀ ਖੇਤਰ ਨੂੰ ''ਕੰਢੀ ਦਾ ਇਲਾਕਾ'' ਕਹਿੰਦੇ ਹਨ|
== ਇਤਿਹਾਸ ==
''ਮੁੱਖ ਲੇਖ:'' [[ਪੰਜਾਬ ਦਾ ਇਤਿਹਾਸ]]
== ਆਰਥਿਕਤਾ ==
ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਤੇ ਨਿਰਭਰ ਕਰਦੀ ਹੈ|ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ 98.8% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ| ਸੰਨ 2003-04 ਦੌਰਾਨ ਪੰਜਾਬ ਵਿਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ 2 ਲੱਖ 3 ਹਜ਼ਾਰ ਸੀ| "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ| ਪੰਜਾਬ ਇੰਫੋਟੈੱਕ (Punjab Info-Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ|
== ਧਰਮ ==
ਪੰਜਾਬ ਇੱਕ ਬਹੁ-ਧਰਮੀ ਰਾਜ ਹੈ| [[ਸਿੱਖੀ|ਸਿੱਖ ਮੱਤ]] ਅਤੇ [[ਹਿੰਦੂ ਮੱਤ]] ਇੱਥੇ ਮੰਨੇ ਜਾਣ ਵਾਲੇ ਪ੍ਰਮੁੱਖ ਧਰਮ ਹਨ| [[ਇਸਲਾਮ]], [[ਈਸਾਈ ਦੀਨ|ਈਸਾਈ ਮੱਤ]], [[ਜੈਨ ਮੱਤ]] ਵੀ ਇੱਥੇ ਘੱਟ ਗਿਣਤੀ ਵਿਚ ਮੰਨੇ ਜਾਣ ਵਾਲੇ ਧਰਮ ਹਨ|
----
[[ਸ੍ਰੇਣੀਆਂ:ਭੂਗੋਲ]]
----All content in the above text box is licensed under the Creative Commons Attribution-ShareAlike license Version 4 and was originally sourced from https://pa.wikibooks.org/w/index.php?oldid=3876.
![]() ![]() This site is not affiliated with or endorsed in any way by the Wikimedia Foundation or any of its affiliates. In fact, we fucking despise them.
|